Kangana Ranaut vs BMS: BMS ਨੇ ਢਾਹਿਆ ਕੰਗਨਾ ਰਣੌਤ ਦਾ ਦਫ਼ਤਰ, ਗੈਰ-ਕਾਨੂੰਨੀ ਨਿਰਮਾਣ ਦਾ ਨੋਟਿਸ

kangana-ranauts-mumbai-bms-property-demolished
Kangana Ranaut vs BMS: ਬਾਲੀਵੁੱਡ ਐਕਟਰਸ ਕੰਗਨਾ ਰਨੌਤ ਦੇ ਦਫਤਰ ‘ਤੇ ਬੀਐਮਸੀ ਦਾ ਬੁਲਡੋਜ਼ਰ ਚੱਲ ਗਿਆ। ਕੰਗਨਾ ਦੇ ਦਫਤਰ ‘ਤੇ ਬੀਐਮਸੀ ਨੇ ਗੈਰ-ਕਾਨੂੰਨੀ ਨਿਰਮਾਣ ਦਾ ਨਵਾਂ ਨੋਟਿਸ ਚਿਪਕਾ ਉਸ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਨੋਟਿਸ ਅੱਜ ਸਵੇਰੇ ਹੀ ਲਾਇਆ ਗਿਆ ਸੀ। ਇਸ ਦੌਰਾਨ ਮੁੰਬਈ ਪੁਲਿਸ ਤੇ ਬੀਐਮਸੀ ਦੀ ਇੱਕ ਟੀਮ ਵੀ ਮੌਕੇ ‘ਤੇ ਮੌਜੂਦ ਰਹੀ।

ਇਹ ਵੀ ਪੜ੍ਹੋ: Kangana Ranuat vs BMS: ਅੱਜ ਇਤਿਹਾਸ ਫਿਰ ਆਪਣੇ ਆਪ ਨੂੰ ਦਹੁਰਾਏਗਾ, ਫਿਰ ਬਣੇਗਾ ਇਹ ਮੰਦਰ: ਕੰਗਨਾ ਰਣੌਤ

ਬੀਐਮਸੀ ਦੇ ਇਸ ਕਦਮ ‘ਤੇ ਕੰਗਨਾ ਨੇ ਟਵੀਟ ਕੀਤਾ, “ਮਨੀਕਰਣਿਕਾ ਫਿਲਮਾਂ ‘ਚ ਪਹਿਲੀ ਫ਼ਿਲਮ ਅਯੁੱਧਿਆ ਦਾ ਐਲਾਨ ਹੋਇਆ, ਇਹ ਮੇਰੇ ਲਈ ਇਮਾਰਤ ਨਹੀਂ ਰਾਮ ਮੰਦਰ ਹੈ। ਅੱਜ ਬਾਬਰ ਉਥੇ ਆਇਆ ਹੈ, ਅੱਜ ਇਤਿਹਾਸ ਆਪਣੇ ਆਪ ਨੂੰ ਦੁਹਰਾਵੇਗਾ ਰਾਮ ਮੰਦਰ ਫਿਰ ਟੁੱਟੇਗਾ ਪਰ ਬਾਬਰ ਯਾਦ ਰੱਖੇ ਕਿ ਇਹ ਮੰਦਰ ਮੁੜ ਬਣੇਗਾ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ।”

ਦੱਸ ਦਈਏ ਕਿ ਕੰਗਨਾ ਰਨੌਤ ਦੇ ਦਫਤਰ ਵਿਖੇ ਨਵੇਂ ਨੋਟਿਸ ਵਿਚ ਦੱਸਿਆ ਗਿਆ ਸੀ ਕਿ ਕੰਗਨਾ ਰਣੌਤ ਨੂੰ ਪਹਿਲੇ ਨੋਟਿਸ ‘ਚ 24 ਘੰਟੇ ਦਾ ਸਮਾਂ ਦਿੱਤਾ ਗਿਆ ਸੀ। ਜਿਸ ਦੇ ਜਵਾਬ ਵਿਚ ਉਸਨੇ ਸੱਤ ਦਿਨਾਂ ਦਾ ਸਮਾਂ ਮੰਗਿਆ ਸੀ। ਪਰ ਬੀਐਮਸੀ ਨੇ ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਨਵਾਂ ਨੋਟਿਸ ਲਾ ਕੇ ਗੈਰ ਕਾਨੂੰਨੀ ਉਸਾਰੀ ਨੂੰ ਢਾਹੁਣ ਦੀ ਗੱਲ ਕੀਤੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ