‘ਆਪ’ ਨੇ ਖਡੂਰ ਸਾਹਿਬ ਹਲਕੇ ਤੋਂ ਐਲਾਨਿਆ ਉਮੀਦਵਾਰ ਦਾ ਨਾਂ

Khadoor Sahib lok sabha candidates

ਲੋਕ ਸਭਾ ਹਲਕਾ ਬਠਿੰਡਾ ਤੋਂ ਪ੍ਰੋ. ਬਲਜਿੰਦਰ ਕੌਰ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਖਡੂਰ ਸਾਹਿਬ ਤੋਂ ਸਿੱਧੂ ਦਾ ਮੁਕਾਬਲਾ ਪੀਡੀਏ ਦੀ ਪਰਮਜੀਤ ਕੌਰ ਖਾਲੜਾ, ਅਕਾਲੀ ਦਲ ਟਕਸਾਲੀ ਦੇ ਜੇਜੇ ਸਿੰਘ, ਅਕਾਲੀ ਦਲ ਦੀ ਜਗੀਰ ਕੌਰ ਤੇ ਕਾਂਗਰਸ ਦੇ ਜਸਬੀਰ ਸਿੰਘ ਗਿੱਲ (ਡਿੰਪਾ) ਨਾਲ ਹੋਵੇਗਾ।

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲਾਲਪੁਰਾ ਦਾ ਜੰਮਪਲ ਮਨਜਿੰਦਰ ਸਿੰਘ ਸਿੱਧੂ ਆਮ ਕਿਸਾਨ ਪਰਿਵਾਰ ਨਾਲ ਸਬੰਧਿਤ ਹੈ। 12ਵੀਂ ਜਮਾਤ ਪਾਸ ਕਰਨ ਉਪਰੰਤ ਆਰਟ ਐਂਡ ਕਰਾਫ਼ਟ ਦਾ ਕੋਰਸ ਕਰਨ ਦੌਰਾਨ ਫ਼ੌਜ ‘ਚ ਭਰਤੀ ਹੋ ਗਏ ਅਤੇ 5 ਸਾਲ ਦੇਸ਼ ਦੀ ਸੇਵਾ ਕਰਨ ਮਗਰੋਂ ਘਰੇਲੂ ਕਾਰਨਾਂ ਕਰਕੇ ਸੇਵਾ ਮੁਕਤੀ ਲੈ ਲਈ।

ਇਹ ਵੀ ਪੜ੍ਹੋ : ਲੁਧਿਆਣਾ ਲੋਕ ਸਭਾ ਹਲਕੇ ਤੋਂ ਡਾ. ਦਲਜੀਤ ਸਿੰਘ ਚੀਮਾ ਤੇ ਅਕਾਲੀ ਦਲ ਖੇਡੇਗੀ ਦਾਅ !

ਕੋਰ ਕਮੇਟੀ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਅਤੇ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਪਾਰਟੀ ਨੇ ਸ਼ੁੱਕਰਵਾਰ ਨੂੰ ਬਠਿੰਡਾ ਤੋਂ ਪ੍ਰੋ. ਬਲਜਿੰਦਰ ਕੌਰ ਅਤੇ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨ ਕੇ ਕੁੱਲ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਾਕੀ ਬਚੀ ਲੁਧਿਆਣਾ ਲੋਕ ਸਭਾ ਸੀਟ ਤੋਂ ਜਲਦੀ ਹੀ ਉਮੀਦਵਾਰ ਐਲਾਨ ਦਿੱਤਾ ਜਾਵੇਗਾ।

‘ਆਪ’ ਵੱਲੋਂ ਹੁਣ ਐਲਾਨੇ ਗਏ ਉਮੀਦਵਾਰ ਹੇਠ ਦਿੱਤੇ ਹਨ-

1.ਸੰਗਰੂਰ – ਭਗਵੰਤ ਮਾਨ,

2. ਫ਼ਰੀਦਕੋਟ – ਪ੍ਰੋ. ਸਾਧੂ ਸਿੰਘ,

3. ਅੰਮ੍ਰਿਤਸਰ – ਕੁਲਦੀਪ ਸਿੰਘ ਧਾਲੀਵਾਲ,

4. ਸ੍ਰੀ ਅਨੰਦਪੁਰ ਸਾਹਿਬ – ਨਰਿੰਦਰ ਸਿੰਘ ਸ਼ੇਰਗਿੱਲ,

5. ਬਠਿੰਡਾ – ਪ੍ਰੋ. ਬਲਜਿੰਦਰ ਕੌਰ,

6. ਜਲੰਧਰ – ਜਸਟਿਸ ਜ਼ੋਰਾ ਸਿੰਘ,

7. ਹੁਸ਼ਿਆਰਪੁਰ – ਡਾ. ਰਵਜੋਤ ਸਿੰਘ,

8. ਪਟਿਆਲਾ – ਨੀਨਾ ਮਿੱਤਲ,

9. ਫ਼ਿਰੋਜ਼ਪੁਰ – ਹਰਜਿੰਦਰ ਸਿੰਘ ਕਾਕਾ ਸਰਾਂ,

10. ਗੁਰਦਾਸਪੁਰ – ਪੀਟਰ ਮਸੀਹ ਚੀਦਾ,

11. ਫ਼ਤਹਿਗੜ੍ਹ ਸਾਹਿਬ – ਬਲਜਿੰਦਰ ਸਿੰਘ ਚੌਂਦਾ ‘ਆਪ’

12. ਖਡੂਰ ਸਾਹਿਬ – ਮਨਜਿੰਦਰ ਸਿੰਘ ਸਿੱਧੂ

Source:AbpSanjha