Corona in Sangrur: ਸੰਗਰੂਰ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 3 ਹੋਰ ਨਵੇਂ ਕੇਸ ਆਏ ਸਾਹਮਣੇ

3-more-corona-positive-case-in-sangrur
Corona in Sangrur: ਦੇਸ਼ ਅੰਦਰ ਬੇਸ਼ੱਕ ਲਾਕਡਾਊਨ ਨੂੰ 30 ਜੂਨ ਤੱਕ ਵਧਾ ਦਿੱਤਾ ਗਿਆ ਹੈ ਅਤੇ ਸੂਬਿਆਂ ‘ਚੋਂ ਕਰਫਿਊ ਹਟਾ ਦਿੱਤੇ ਗਏ ਹਨ। ਸਰਕਾਰ ਵੱਲੋਂ ਦਿੱਤੀ ਢਿੱਲ ਦੇ ਚਲਦਿਆ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਸਰਕਾਰੀ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਵਿੱਚ 3 ਨਵੇਂ ਕੇਸ ਸਾਹਮਣੇ ਆਉਣ ਨਾਲ ਜ਼ਿਲ੍ਹੇ ਭਰ ‘ਚ ਹਲਚਲ ਮੱਚ ਗਈ ਹੈ। ਬਲਾਕ ਸ਼ੇਰਪੁਰ ਦੇ ਪਿੰਡ ਘਨੌਰ ਘੁਰਦ ਵਿਖੇ ਇੱਕ 39 ਸਾਲਾਂ ਦੀ ਔਰਤ ਤੇ ਇੱਕ 13 ਸਾਲ ਦੀ ਲੜਕੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ |

ਇਹ ਵੀ ਪੜ੍ਹੋ: Prof. Hamdardveer Naushirvi: ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰ ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਦਾ ਹੋਇਆ ਦੇਹਾਂਤ

ਇਸ ਤੋਂ ਇਲਾਵਾ ਧੂਰੀ ਦੇ ਰਹਿਣ ਵਾਲੇ ਇੱਕ 55 ਸਾਲਾਂ ਵਿਆਕਤੀ ਦੀ ਰਿਪੋਰਟ ਵੀ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ ਸੰਗਰੂਰ ਵਿੱਚ ਕੋਰੋਨਾ ਪੀੜਤਾ ਦੀ ਗਿਣਤੀ 11 ਹੋ ਗਈ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 5 ਕੇਸ ਮਲੇਰਕੋਟਲਾ, 2 ਕੇਸ ਮੂਣਕ ਅਤੇ ਇੱਕ ਕੇਸ ਸ਼ੇਰਪੁਰ ਬਲਾਕ ਵਿੱਚ ਪਾਜ਼ੇਟਿਵ ਸੀ ਅਤੇ ਮਰੀਜ਼ਾਂ ਦੀ ਗਿਣਤੀ 8 ਸੀ ਅਤੇ ਹੁਣ ਇਹ ਗਿਣਤੀ 11 ਹੋ ਗਈ ਹੈ। ਜਦਕਿ ਸ਼ੇਰਪੁਰ ਬਲਾਕ ਨਾਲ ਸਬੰਧਤ ਹੁਣ ਦੋ ਕੇਸ ਹੋਰ ਸਾਹਮਣੇ ਆ ਜਾਣ ਨਾਲ ਸ਼ੇਰਪੁਰ ਬਲਾਕ ਵਿੱਚ ਇਹ ਦੀ ਗਿਣਤੀ 3 ਹੋ ਗਈ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ