ਪਾਇਲ ਰੋਹਤਗੀ ਨੂੰ ਮਿਲੀ ਜ਼ਮਾਨਤ

payal-rohtagi-gets-bail-from-rajasthan-local-court

ਬਾਲੀਵੁੱਡ ਮਸ਼ਹੂਰ ਪਾਇਲ ਰੋਹਤਗੀ ਨੂੰ ਰਾਜਸਥਾਨ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਪਾਇਲ ਰੋਹਤਗੀ ਨੇ ਗਾਂਧੀ ਪਰਿਵਾਰ ਦੇ ਬਾਰੇ ਇਕ ਵੀਡੀਓ ਬਣਾਈ ਸੀ, ਜਿਸਦੀ ਸ਼ਿਕਾਇਤ ‘ਤੇ ਰਾਜਸਥਾਨ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਨੇ ਪਾਇਲ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਪਾਇਲ ਨੂੰ ਮੰਗਲਵਾਰ ਨੂੰ ਸਥਾਨਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ: Sapna Choudhary In Blue Saree : ਸਪਨਾ ਚੌਧਰੀ ਨੇ ਦਿਖਾਏ ਆਪਣੇ ਜਲਵੇ

ਬੂੰਦੀ ਪੁਲਿਸ ਨੇ ਪਾਇਲ ਰੋਹਤਗੀ ਨੂੰ ਆਈ ਟੀ ਐਕਟ ਤਹਿਤ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਬਾਰੇ ਵੀਡੀਓ ਬਣਾਉਣ ਲਈ ਗ੍ਰਿਫਤਾਰ ਕੀਤਾ ਸੀ। ਪਾਇਲ ਦੇ ਵਕੀਲ ਭੁਪਿੰਦਰ ਸਿੰਘ ਨੇ ਕਿਹਾ ਕਿ ਅਦਾਲਤ ਨੇ ਪਾਇਲ ਨੂੰ ਰਾਹਤ ਦਿੱਤੀ ਹੈ। ਉਸਨੇ ਅਜਿਹਾ ਕੋਈ ਜੁਰਮ ਨਹੀਂ ਕੀਤਾ, ਜਿਸ ਕਾਰਨ ਉਸਨੂੰ ਜੇਲ੍ਹ ਵਿੱਚ ਰੱਖਿਆ ਗਿਆ ਹੈ। ਹਰੇਕ ਨੂੰ ਬੋਲਣ ਦੀ ਆਜ਼ਾਦੀ ਹੈ, ਉਸ ਨੂੰ 50 ਹਜ਼ਾਰ ਰੁਪਏ ਅਤੇ 25 ਹਜ਼ਾਰ ਰੁਪਏ ਪ੍ਰਤੀ ਜ਼ਮਾਨਤ ਦੇ ਬਾਂਡ ਦੇ ਬਦਲੇ ਜ਼ਮਾਨਤ ਦਿੱਤੀ ਗਈ ਹੈ।

ਦੱਸ ਦਈਏ ਕਿ ਪਾਇਲ ਰੋਹਤਗੀ ਨੂੰ 15 ਦਸੰਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਸਥਾਨਕ ਅਦਾਲਤ ਨੇ ਉਸ ਨੂੰ 8 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਪਾਇਲ ਰੋਹਤਗੀ ਨੇ ਟਵਿੱਟਰ ਰਾਹੀਂ ਆਪਣੀ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੱਤੀ। ਉਸਨੇ ਲਿਖਿਆ – ਮੈਨੂੰ ਰਾਜਸਥਾਨ ਪੁਲਿਸ ਨੇ ਮੋਤੀ ਲਾਲ ਨਹਿਰੂ ਉੱਤੇ ਵੀਡੀਓ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪਾਇਲ ਨੇ ਦੱਸਿਆ ਕਿ ਉਸਨੇ ਵੀਡੀਓ ਬਣਾਉਣ ਲਈ ਗੂਗਲ ਤੋਂ ਜਾਣਕਾਰੀ ਲਈ ਸੀ। ਬੋਲਣ ਦੀ ਆਜ਼ਾਦੀ ਮਜ਼ਾਕ ਬਣ ਗਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ