ਪੰਜਾਬ ਦੇ ਜ਼ਿਲ੍ਹੇ ਬਰਨਾਲੇ ਦੇ ਵਿੱਚ ਸਭ ਤੋਂ ਪਹਿਲਾ ਅਫੀਮ ਦੀ ਖੇਤੀ ਸ਼ੁਰੂ, ਵੀਡੀਓ ਵਾਇਰਲ

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਦੇ ਵੱਲੋਂ ਅਫੀਮ ਦੀ ਖੇਤੀ ਸ਼ੁਰੂ ਕਰਨ ਬਾਰੇ ਕਿਹਾ ਜਾ ਰਿਹਾ ਹੈ। ਵੀਡੀਓ ਦੇ ਵਿੱਚ ਕੁੱਝ ਲੋਕ ਖੇਤਾਂ ‘ਚ ਬਿਜਾਈ ਕਰਦੇ ਨਜ਼ਰ ਆ ਰਹੇ ਹਨ ਤੇ ਵੀਡਿਓ ਬਣਾਉਣ ਵਾਲਾ ਸ਼ਖਸ ਇਹ ਕਹਿ ਰਿਹਾ ਕਿ ਪੰਜਾਬ ‘ਚ ਖਸਖਸ ਦੀ ਖੇਤੀ ਸ਼ੁਰੂ ਕਰ ਦਿੱਤੀ ਗਈ ਹੈ। ਪੂਰੇ ਪੰਜਾਬ ‘ਚ ਸਭ ਤੋਂ ਪਹਿਲਾਂ ਅਫੀਮ ਦੀ ਖੇਤੀ ਦੀ ਸ਼ੁਰੂਆਤ ਉਨ੍ਹਾਂ ਨੇ ਕੀਤੀ ਤੇ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਾਂ।

ਜ਼ਰੂਰ ਪੜ੍ਹੋ: 9 ਨਵੰਬਰ ਨੂੰ ਹੋਵੇਗਾ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ, ਪਾਕਿਸਤਾਨ

ਇਸ ਵੀਡੀਓ ਦੇ ਬਾਰੇ ਜਦੋ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਪੂਰੇ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਡੀ.ਸੀ. ਨੇ ਐਸ.ਐਸ.ਪੀ. ਨੂੰ ਕਾਰਵਾਈ ਲਈ ਕਿਹਾ ਤੇ ਐਸ.ਐਸ.ਪੀ. ਮੁਤਾਬਕ ਪਿੰਡ ‘ਚ ਜਾ ਕੇ ਜਾਂਚ ਕੀਤੀ ਗਈ ਤਾਂ ਖਸਖਸ ਦੀ ਖੇਤੀ ਸ਼ੁਰੂ ਹੋਣ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਤੇ ਵੀਡਿਓ ਕਾਮੇਡੀ ਵੀਡਿਓ ਦੀ ਤਰ੍ਹਾਂ ਜਾਪ ਰਹੀ ਹੈ। ਐਸ.ਐਸ.ਪੀ. ਮੁਤਾਬਕ ਪਹਿਲਾਂ ਵੀ ਇਸ ਵਿਅਕਤੀ ਵੱਲੋਂ ਕਾਮੇਡੀ ਵੀਡਿਓ ਬਣਾ ਕੇ ਸਮਾਜ ‘ਚ ਗਲਤ ਸੰਦੇਸ਼ ਦਿੱਤਾ ਗਿਆ ਸੀ ਤੇ ਕਾਨੂੰਨੀ ਰਾਏ ਲੈ ਕੇ ਇਸ ਵਿਅਕਤੀ ਖ਼ਿਲਾਫ਼ ਹੁਣ ਕਾਰਵਾਈ ਕੀਤੀ ਜਾਵੇਗੀ।