Mumbai Weather Updates: ਮੁੰਬਈ ਵਿੱਚ ਤੇਜ਼ ਹਵਾਵਾਂ ਤੇ ਭਾਰੀ ਮੀਂਹ ਨੂੰ ਦੇਖਦੇ ਹੋਏ ਜਾਰੀ ਕੀਤਾ ਰੈੱਡ ਅਲਰਟ

strong-winds-and-heavy-rains-in-mumbai

Mumbai Weather Updates: ਮਹਾਰਾਸ਼ਟਰ ‘ਚ ਮੁੰਬਈ ਅਤੇ ਇਸ ਦੇ ਗੁਆਂਢੀ ਜ਼ਿਲ੍ਹਿਆਂ ‘ਚ ਬੁੱਧਵਾਰ ਨੂੰ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਨੇ ਤਹਿਲਕਾ ਮਚਾ ਦਿੱਤਾ। ਪਾਣੀ ਭਰ ਜਾਣ ਨਾਲ ਆਵਾਜਾਈ ਸੇਵਾਵਾਂ ਠੱਪ ਹੋ ਗਈਆਂ, ਜਦਕਿ ਹਵਾਵਾਂ ਨਾਲ ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਭਵਨ ਦੇ ਉੱਪਰ ਲੱਗੇ ਬੋਰਡ ਨੁਕਸਾਨੇ ਗਏ। ਦੱਖਣੀ ਮੁੰਬਈ ਸਥਿਤ ਜਸਲੋਕ ਹਸਪਤਾਲ ਨੂੰ ਕਵਰ ਕਰਨ ਵਾਲੀ ਤਰਪਾਲ ਤੇਜ਼ ਹਵਾਵਾਂ ਨਾਲ ਉੱਡ ਗਈ।

ਇਹ ਵੀ ਪੜ੍ਹੋ: Fire in Corona Hospital News: ਗੁਜਰਾਤ ਦੇ ਅਹਿਮਦਾਬਾਦ ‘ਚ ਕੋਵਿਡ -19 ਹਸਪਤਾਲ ‘ਚ ਲੱਗੀ ਅੱਗ, 8 ਮਰੀਜ਼ਾਂ ਦੀ ਮੌਤ

ਸਰਕਾਰੀ ਜੇ.ਜੇ. ਹਸਪਤਾਲ ‘ਚ ਡਾਕਟਰਾਂ ਨੂੰ ਗੋਢਿਆਂ ਤੱਕ ਪਾਣੀ ਤੋਂ ਹੋ ਕੇ ਲੰਘਣਾ ਪਿਆ। ਨਵੀਂ ਮੁੰਬਈ ‘ਚ ਡੀ.ਵਾਈ. ਪਾਟਿਲ ਸਟੇਡੀਅਮ ਦੇ ਛੱਤ ਦੀ ਚਾਦਰ ਤੇਜ਼ ਹਵਾਵਾਂ ਨਾਲ ਉੱਖੜ ਗਈ, ਉਥੇ ਹੀ ਗੁਆਂਢੀ ਰਾਇਗੜ੍ਹ ਜ਼ਿਲ੍ਹੇ ਦੇ ਨਹਾਵਾ ਸ਼ੇਵਾ ‘ਚ ਸਥਿਤ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ‘ਤੇ ਤਾਇਨਾਤ ਤਿੰਨ ਉੱਚ ਸਮਰੱਥਾ ਦੀਆਂ ਕਰੇਨਾਂ ਤੇਜ਼ ਹਵਾਵਾਂ ਨਾਲ ਢਹਿ ਗਈਆਂ।

ਇਸ ਦੌਰਾਨ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਨੇ ਮਸਜਿਦ ਬੰਦਰ ਅਤੇ ਬਾਇਖਲਾ ਸਟੇਸ਼ਨਾਂ ਵਿਚਾਲੇ ਲੋਕਲ ਟਰੇਨ ‘ਚ ਫਸੇ ਕਰੀਬ 150 ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਚਰਨੀ ਰੋਡ ਸਟੇਸ਼ਨ ਕੋਲ ਇੱਕ ਦਰੱਖ਼ਤ ਡਿੱਗਣ ਨਾਲ ਅਤੇ ਚਿੰਗਾਰੀ ਨਾਲ ਅੱਗ ਲੱਗਣ ਨਾਲ ਤਾਰ ਅਤੇ ਉਪਕਰਣ ਨੁਕਸਾਨੇ ਗਏ। ਪੱਛਮੀ ਮਹਾਰਾਸ਼ਟਰ ਦੇ ਪੁਣੇ, ਸਤਾਰਾ ਅਤੇ ਕੋਲਹਾਪੁਰ ਜ਼ਿਲ੍ਹਿਆਂ ‘ਚ ਵੀ ਮੀਂਹ ਪਿਆ।

National News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ