Srinagar: ਲਵੇਪੋਰਾ ਮੁਕਾਬਲੇ ਵਿਚ ਦੋ ਅੱਤਵਾਦੀ ਢੇਰ, CRPF ਦਾ ਇਕ ਜਵਾਨ ਸ਼ਹੀਦ

encounter-of-two-terrorists-in-shalteng-area-of-srinagar
ਜੰਮੂ ਕਸ਼ਮੀਰ ਦੇ ਸ੍ਰੀਨਗਰ ਨੇੜੇ ਲਵੇਪੋਰਾ ਖੇਤਰ ਵਿੱਚ ਬੁੱਧਵਾਰ ਨੂੰ ਇੱਕ ਮੁੱਠਭੇੜ ਵਿੱਚ ਸੈਨਾ ਦੁਆਰਾ ਦੋ ਅੱਤਵਾਦੀ ਮਾਰੇ ਗਏ। ਇਸ ਦੇ ਨਾਲ ਹੀ ਇਸ ਮੁਕਾਬਲੇ ਵਿਚ ਇਕ CRPF ਦਾ ਜਵਾਨ ਸ਼ਹੀਦ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਤੋਂ ਬਾਅਦ ਮੁਠਭੇੜ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਇਸ ਦਾ ਢੁੱਕਵਾਂ ਜਵਾਬ ਦਿੱਤਾ, ਜਿਸ ਵਿਚ ਇਹ ਅੱਤਵਾਦੀ ਮਾਰੇ ਗਏ ਹਨ।

encounter-of-two-terrorists-in-shalteng-area-of-srinagar

ਇਸ ਦੇ ਨਾਲ ਹੀ, ਐਤਵਾਰ ਨੂੰ ਸ੍ਰੀਨਗਰ ਵਿੱਚ CRPF ਦੇ ਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਗ੍ਰਨੇਡ ਹਮਲੇ ਵਿੱਚ ਚਾਰ ਨਾਗਰਿਕ ਜ਼ਖ਼ਮੀ ਹੋ ਗਏ। ਇਸ ਹਮਲੇ ਵਿਚ ਦੋ ਸੈਨਿਕ ਵੀ ਜ਼ਖਮੀ ਹੋਏ ਹਨ। ਦਰਅਸਲ, ਅਣਪਛਾਤੇ ਅੱਤਵਾਦੀਆਂ ਨੇ ਸ਼ਹਿਰ ਦੇ ਪ੍ਰੈਸ ਐਨਕਲੇਵ ਦੇ ਬਿਲਕੁਲ ਉਲਟ ਪ੍ਰਤਾਪ ਪਾਰਕ ਨੇੜੇ ਤਾਇਨਾਤ ਸੀਆਰਪੀਐਫ ਦੇ ਜਵਾਨਾਂ ‘ਤੇ ਗ੍ਰੇਨੇਡ ਸੁੱਟੇ, ਜਿਸ ਵਿਚ ਸੀਆਰਪੀਐਫ ਦੇ ਦੋ ਜਵਾਨ ਰਵੀ ਵਿਸ਼ਵਾਸ ਅਤੇ ਐੱਸ. ਕੇ. ਪਟਨਾਇਕ ਅਤੇ ਚਾਰ ਨਾਗਰਿਕ ਜ਼ਖਮੀ ਹੋ ਗਏ।

encounter-of-two-terrorists-in-shalteng-area-of-srinagar

ਅੱਤਵਾਦੀ ਲਗਾਤਾਰ ਘਾਟੀ ਦੇ ਮਾਹੌਲ ਨੂੰ ਵਿਗਾੜਨ ਲਈ ਨਾਪਾਕ ਵਾਰਦਾਤਾਂ ਕਰ ਰਹੇ ਹਨ। ਅੱਤਵਾਦੀ ਗ੍ਰੇਨੇਡ ਹਮਲੇ ਵਰਗੇ ਹਮਲੇ ਕਰ ਕੇ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਿਚ ਲੱਗੇ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਜਦੋਂ ਹਫੜਾ-ਦਫੜੀ ਮਚ ਗਈ ਤਾਂ ਅੱਤਵਾਦੀ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਏ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ। ਮੌਕੇ ਤੋਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਇਕ ਜਾਂਚ ਚੌਕੀ ਬਣਾਈ ਗਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ