ਦਿੱਲੀ ਸਰਕਾਰ ਨੇ ਭਾਈ ਦੂਜ ਤੇ ਦਿੱਤਾ ਔਰਤਾਂ ਨੂੰ ਵੱਡਾ ਤੋਹਫ਼ਾ

delhi-free-travel-for-women

ਦਿੱਲੀ ਸਰਕਾਰ ਨੇ ‘ਭਾਈ ਦੂਜ’ ਤਿਉਹਾਰ ਤੇ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਦਿੱਲੀ ਸਰਕਾਰ ਨੇ ਮੰਗਲਵਾਰ ਤੋਂ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ. ਟੀ. ਸੀ.) ਅਤੇ ਕਲਸਟਰ ਬੱਸਾਂ ਵਿੱਚ ਔਰਤਾਂ ਨੂੰ ‘ਮੁਫ਼ਤ ਯਾਤਰਾ’ ਦਾ ਤੋਹਫਾ ਦਿੱਤਾ ਹੈ। ਇਹ ਵਿਵਸਥਾ ਅਗਲੇ ਸਾਲ ਮਾਰਚ ਤਕ ਲਈ ਅਮਲ ਵਿਚ ਰਹੇਗੀ। ਅਰਵਿੰਦ ਕੇਜਰੀਵਾਲ ਨੇ ਇਸ ਵਿਵਸਥਾ ਦੇ ਨਾਲ ਨਾਲ ਇਹਨਾਂ ਬੱਸਾਂ ਦੇ ਵਿੱਚ 13 ਹਜ਼ਾਰ ਮਾਰਸ਼ਲ ਵੀ ਤਾਇਨਾਤ ਰਹਿਣਗੇ।

ਜ਼ਰੂਰ ਪੜ੍ਹੋ: ਰਣਜੀਤ ਸਿੰਘ ਬ੍ਰਹਮਪੁਰਾ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਤੇ ਤਿੱਖਾ ਹਮਲਾ

ਇਸ ਵਿਵਸਥਾ ਦਾ ਐਲਾਨ ਅਰਵਿੰਦ ਕੇਜਰੀਵਾਲ ਨੇ ਕੱਲ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਦਿੱਲੀ ਦੇ ਵਿੱਚ ਚੱਲਣ ਵਾਲੀਆਂ ਡੀ. ਟੀ. ਸੀ. ਅਤੇ ਕਲਸਟਰ ਬੱਸਾਂ ‘ਚ ਯਾਤਰਾ ਕਰਨ ਵਾਲੇ ਕੁੱਲ ਯਾਤਰੀਆਂ ‘ਚ ਇਕ ਤਿਹਾਈ ਔਰਤਾਂ ਹੁੰਦੀਆਂ ਹਨ ਅਤੇ ਸਰਕਾਰ ਦੇ ਇਸ ਫੈਸਲੇ ਤੋਂ ਉਨ੍ਹਾਂ ਨੂੰ ਫਾਇਦਾ ਹੋਵੇਗਾ। ਦਿੱਲੀ ਸਰਕਾਰ ਨੇ ਇਸ ਵਿਵਸਥਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਔਰਤਾਂ ਨੂੰ ਬੱਸਾਂ ‘ਚ ਮੁਫ਼ਤ ਯਾਤਰਾ ਲਈ ਗੁਲਾਬੀ ਰੰਗ ਦਾ ਏਕਲ ਯਾਤਰਾ ਪਾਸ ਲੈਣਾ ਹੋਵੇਗਾ।

delhi-free-travel-for-women

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਬੱਸ ‘ਚ ਮੁਫ਼ਤ ਸਫਰ ਲਈ ਔਰਤ ਦਾ ਦਿੱਲੀ ਦਾ ਵਾਸੀ ਹੋਣਾ ਵੀ ਜ਼ਰੂਰੀ ਨਹੀਂ ਹੈ। ਇਹ ਯੋਜਨਾ ਫਿਲਹਾਲ ਅਗਲੇ ਸਾਲ ਮਾਰਚ ਤਕ ਲਾਗੂ ਕੀਤੀ ਗਈ ਹੈ। ਦਿੱਲੀ ਸਰਕਾਰ ਨੇ ਇਸ ਵਿਵਸਥਾ ਦੇ ਨਾਲ ਡੀ. ਟੀ. ਸੀ. ਨੂੰ ਘਾਟਾ ਨਾ ਹੋਵੇ, ਉਸ ਦੇ ਲਈ ਵੀ ਅਰਵਿੰਦ ਕੇਜਰੀਵਾਲ ਦੇ ਦੁਆਰਾ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਲਈ ਦਿੱਲੀ ਸਰਕਾਰ ਇਸ ਪਾਸ ਦੇ ਏਵਜ਼ ‘ਚ 10 ਰੁਪਏ ਦਾ ਭੁਗਤਾਨ ਕਰੇਗੀ। ਯੋਜਨਾ ਤਹਿਤ ਰੋਜ਼ਾਨਾ 10 ਲੱਖ ਗੁਲਾਬੀ ਪਾਸ ਜਾਰੀ ਕੀਤੇ ਜਾਣਗੇ। ਅਰਵਿੰਦ ਕੇਜਰੀਵਾਲ ਦੀ ਸਰਕਾਰ ਦੀ ਰਿਸਰਚ ਦੇ ਅਨੁਸਾਰ ਡੀ. ਟੀ. ਸੀ. ‘ਚ ਰੋਜ਼ਾਨਾ ਔਸਤਨ 31 ਲੱਖ ਅਤੇ ਕਲਸਟਰ ਬੱਸਾਂ ‘ਚ 12 ਲੱਖ ਯਾਤਰੀ ਯਾਤਰਾ ਕਰਦੇ ਹਨ, ਜਿਨ੍ਹਾਂ ‘ਚੋਂ ਕਰੀਬ ਇਕ ਤਿਹਾਈ ਔਰਤਾਂ ਹਨ।

delhi-free-travel-for-women