Corona in Maharashtra: ਮਹਾਰਾਸ਼ਟਰ ਦੇ ਲੋਕਾਂ ਦੇ ਲਈ ਰਾਹਤ ਦੀ ਖ਼ਬਰ, 90 ਸਾਲਾਂ ਦੀ ਔਰਤ ਨੇ ਦਿੱਤੀ Corona ਨੂੰ ਮਾਤ

90-year-old-woman-beats-corona-in-maharashtra

Corona in Maharashtra: ਮਹਾਰਾਸ਼ਟਰ ਦੇ ਠਾਣੇ ‘ਚ ਇਕ 90 ਸਾਲਾ ਔਰਤ ਨੇ Coronavirus ਇਨਫੈਕਸ਼ਨ ਨੂੰ ਮਾਤ ਦੇ ਦਿੱਤੀ ਹੈ ਅਤੇ ਉਸ ਨੂੰ ਮੰਗਲਵਾਰ ਨੂੰ ਇੱਥੋਂ ਦੇ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਜ਼ਿਲਾ ਪ੍ਰਸ਼ਾਸਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਠਾਣੇ ਦੇ ਮੀਰਾ ਭਾਯੰਦਰ ਨਗਰ ‘ਚ 7 ਮਹੀਨੇ ਦੇ ਬੱਚੇ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਕ ਸਰਕਾਰੀ ਸੂਚਨਾ ‘ਚ ਦੱਸਿਆ ਗਿਆ ਹੈ ਕਿ ਜ਼ਿਲੇ ‘ਚ ਮੰਗਲਵਾਰ ਨੂੰ COVID-19 ਦੇ 121 ਮਾਮਲੇ ਰਿਪੋਰਟ ਹੋਏ ਹਨ।

ਇਹ ਵੀ ਪੜ੍ਹੋ: Delhi Fire News: ਦਿੱਲੀ ਦੇ ਟਿਕਰੀ ਬਾਰਡਰ ਤੇ ਸਥਿਤ ਇਕ ਗੋਦਾਮ ਵਿੱਚ ਲੱਗੀ ਭਿਆਨਕ ਅੱਗ

ਮਰੀਜ਼ਾਂ ਦੀ ਗਿਣਤੀ 1,399 ਹੋ ਗਈ ਹੈ। ਸੂਚਨਾ ‘ਚ ਦੱਸਿਆ ਗਿਆ ਹੈ ਕਿ ਜ਼ਿਲੇ ‘ਚ ਬੀਮਾਰੀ ਨੇ 38 ਲੋਕਾਂ ਦੀ ਜਾਨ ਲਈ ਹੈ। ਉਸ ‘ਚ ਦੱਸਿਆ ਗਿਆ ਹੈ ਕਿ ਕਲਿਆਣ ਡੋਮਬੀਵਲੀ ‘ਚ ਮੰਗਲਵਾਰ ਨੂੰ ਆਏ 11 ਮਾਮਲਿਆਂ ‘ਚ 5 ਪੁਲਸ ਕਰਮਚਾਰੀ ਹਨ।ਕਲਿਆਣ ਡੋਮਬੀਵਲੀ ਦੇ ਨਿਗਮ ਕਮਿਸ਼ਨਰ ਵਿਜੇ ਸੂਰੀਆਵੰਸ਼ੀ ਨੇ ਮੰਗਲਵਾਰ ਨੂੰ ਕਿਹਾ ਕਿ ਇਲਾਕੇ ‘ਚ ਰਹਿਣ ਵਾਲੇ ਅਤੇ ਮੁੰਬਈ ‘ਚ ਕੰਮ ਕਰਨ ਵਾਲੇ ਵਾਸੀਆਂ ਨੂੰ 8 ਮਈ ਤੋਂ ਕਲਿਆਣ ਤੋਂ ਜਾਣ ਜਾਂ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਹੋਵੇਗੀ।

ਇਹ ਫੈਸਲਾ COVID-19 ਦੇ ਵਧਦੇ ਮਾਮਲਿਆਂ ਕਾਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਕ ਸਰਕਾਰੀ ਸੂਚਨਾ ‘ਚ ਦੱਸਿਆ ਗਿਆ ਹੈ ਕਿ ਸਥਾਨਕ ਨਗਰ ਬਾਡੀ ਨੇ ਨਵੀਂ ਮੁੰਬਈ ਦੇ ਸੀ.ਆਈ.ਡੀ.ਸੀ.ਓ. ਕੇਂਦਰ ਨੂੰ ਲਿਆ ਹੈ, ਜਿਸ ਨੂੰ COVID-19 ਲਈ ਇਲਾਜ ਕੇਂਦਰ ‘ਚ ਬਦਲਿਆ ਜਾਵੇਗਾ ਅਤੇ ਇਸ ‘ਚ 1200 ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ