Corona in Maharashtra: ਮਹਾਰਾਸ਼ਟਰ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 2700 ਤੋਂ ਜਿਆਦਾ ਕਰਮਚਾਰੀ ਹੋਏ Corona Positive

2700-police-personnel-corona-positive-in-maharashtra

Corona in Maharashtra: ਮਹਾਰਾਸ਼ਟਰ ‘ਚ ਕੋਰੋਨਾ ਪੀੜਤ ਪੁਲਸ ਮੁਲਾਜ਼ਮਾਂ ਦੀ ਗਿਣਤੀ 2500 ਪਾਰ ਹੋ ਚੁਕੀ ਹੈ। ਕੋਵਿਡ-19 ਇਨਫੈਕਸ਼ਨ ਨਾਲ ਜੂਝ ਰਹੇ ਸੂਬੇ ‘ਚ ਫਰੰਟਲਾਈਨ ‘ਤੇ ਮੁਸਤੈਦ ਪੁਲਸ ਮੁਲਾਜ਼ਮਾਂ ‘ਚ ਇਨਫੈਕਸ਼ਨ ਵਧਦਾ ਹੀ ਜਾ ਰਿਹਾ ਹੈ। ਪਿਛਲੇ 24 ਘੰਟਿਆਂ ‘ਚ 93 ਪੁਲਸ ਮੁਲਾਜ਼ਮਾਂ ਦੇ ਪਾਜ਼ੀਟਿਵ ਆਉਣ ਦੇ ਨਾਲ ਹੀ ਕੁੱਲ ਗਿਣਤੀ 2509 ਪਹੁੰਚ ਗਈ ਹੈ। ਇਸ ਵਾਇਰਸ ਕਾਰਨ ਹੁਣ ਤੱਕ 27 ਪੁਲਸ ਮੁਲਾਜ਼ਮ ਦਮ ਤੋੜ ਚੁਕੇ ਹਨ। ਮਹਾਰਾਸ਼ਟਰ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 24 ਘੰਟਿਆਂ ‘ਚ ਸੂਬਾ ਪੁਲਸ ‘ਚ ਕੋਰੋਨਾ ਪੀੜਤ 93 ਨਵੇਂ ਮਾਮਲੇ ਆਏ। ਨਵੇਂ ਮਾਮਲਿਆਂ ‘ਚ 8 ਪੁਲਸ ਅਧਿਕਾਰੀ ਅਤੇ 85 ਕਾਂਸਟੇਬਲ ਸ਼ਾਮਲ ਹਨ। ਲਗਭਗ ਇਕ ਹਜ਼ਾਰ ਪੁਲਸ ਮੁਲਾਜ਼ਮ ਸਿਹਤਮੰਦ ਵੀ ਹੋ ਚੁਕੇ ਹਨ। ਇੱਥੇ ਹੁਣ ਤੱਕ 27 ਲੋਕਾਂ ਦੀ ਮੌਤ ਹੋਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ