Corona Vaccine Updates: Corona ਟੀਕਾ ਟਰਾਇਲ ਦਾ ਪਹਿਲਾ ਪੜਾਅ ਸਫਲ, ਮਰੀਜ਼ਾਂ ਵਿਚ ਵਧੀ ਬਿਮਾਰੀ ਨਾਲ ਲੜਨ ਦੀ ਤਾਕਤ

successful-first-phase-of-corona-vaccine-trial

Corona Vaccine Updates: ਦੁਨੀਆ ਦੇ ਬਹੁਤ ਸਾਰੇ ਦੇਸ਼ ਕੋਰਨਾ ਵਾਇਰਸ ਦਾ ਇਲਾਜ ਲੱਭਣ ਅਤੇ ਇਸਦੇ ਟੀਕੇ ਤਿਆਰ ਕਰਨ ਵਿਚ ਲੱਗੇ ਹੋਏ ਹਨ। ਇਸ ਦੌਰਾਨ ਅਮਰੀਕਾ ਤੋਂ ਰਾਹਤ ਮਿਲਣ ਦੀ ਖ਼ਬਰ ਮਿਲੀ ਹੈ। ਇੱਥੇ ਮੋਡੇਰਨਾ ਕੰਪਨੀ ਦਾ ਕਹਿਣਾ ਹੈ ਕਿ ਇਸ ਟੀਕੇ ਦਾ ਟਰਾਇਲ ਆਪਣੇ ਪਹਿਲੇ ਪੜਾਅ ਵਿੱਚ ਸਫਲ ਰਿਹਾ ਹੈ, ਜਿਸ ਦੇ ਨਾਲ ਮਰੀਜ਼ਾਂ ਦੇ ਵਿੱਚ ਬਿਮਾਰੀ ਨਾਲ ਲੜ੍ਹਨ ਦੀ ਸਮਰੱਥਾ ਵੱਧ ਰਹੀ ਹੈ।

ਇਹ ਵੀ ਪੜ੍ਹੋ: America News: ਅਮਰੀਕਾ ਦੇ ਨੇਵੀ ਬੇਸ ‘ਤੇ ਇਕ ਜਹਾਜ਼ ਵਿੱਚ ਹੋਇਆ ਧਮਾਕਾ, 21 ਲੋਕ ਜ਼ਖਮੀ

ਯੂਐਸ ਖੋਜਕਰਤਾਵਾਂ ਦੇ ਅਨੁਸਾਰ, ਇਹ ਪਰੀਖਣ ਪਹਿਲੇ ਪੜਾਅ ਵਿੱਚ 45 ਸਿਹਤਮੰਦ ਵਾਲੰਟੀਅਰਾਂ ‘ਤੇ ਕੀਤਾ ਜਾ ਰਿਹਾ ਹੈ। ਜਿਨ੍ਹਾਂ ਨੂੰ ਇੱਕ ਟਰਾਇਲ ਵਜੋਂ ਜਿੰਨ੍ਹਾਂ ਮਰੀਜ਼ਾਂ ਨੂੰ ਟੀਕੇ ਦੀਆਂ ਦੋ ਖੁਰਾਕਾਂ ਦਿੱਤੀਆਂ ਗਈਆਂ ਹਨ, ਉਹਨਾਂ ਵਿੱਚ ਐਂਟੀਬਾਡੀਜ਼ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਗਿਆ ਹੈ। ਇਸ ਟੀਕੇ ਦਾ ਪ੍ਰੀਖਣ ਹੁਣ ਆਖਰੀ ਪੜਾਅ ‘ਤੇ ਹੈ। ਅਮਰੀਕੀ ਸਰਕਾਰ ਵਿਚ ਛੂਤ ਦੀਆਂ ਬੀਮਾਰੀਆਂ ਦੇ ਚੋਟੀ ਦੇ ਮਾਹਰ, ਡਾ. ਐਂਥਨੀ ਫੋਸੀ ਨੇ ਕਿਹਾ ਕਿ “ਇਹ ਨਿਸ਼ਚਤ ਤੌਰ ‘ਤੇ ਚੰਗੀ ਖ਼ਬਰ ਹੈ।”

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ