ਇਜ਼ਰਾਇਲ ਵਿੱਚ ਸ਼ਰਾਬ ਦੀ ਬੋਤਲ ਤੇ ਛਪੀ ਗਾਂਧੀ ਦੀ ਤਸਵੀਰ

Mahatma Gandhi

ਦੇਖਿਆ ਜਾਵੇ ਤਾਂ ਵਿਦੇਸ਼ਾਂ ਵਿੱਚ ਭਾਰਤੀ ਦੇਵੀ – ਦੇਵਤਿਆਂ ਅਤੇ ਮਹਾਨ ਸਖਸੀਅਤਾਂ ਦਾ ਮਜ਼ਾਕ ਬਣਾਇਆ ਜਾਂਦਾ ਹੈ। ਜਿਵੇਂ ਕਿ ਉਹਨਾਂ ਦੀ ਤਸਵੀਰ ਦਾ ਗ਼ਲਤ ਕੰਮ ਲਈ ਪ੍ਰਯੋਗ ਕੀਤਾ ਜਾਂਦਾ ਹੈ। ਇਸੇ ਤਰਾਂ ਹੀ ਹੁਣ ਭਾਰਤ ਦੇਸ਼ ਦੇ ਰਾਸ਼ਟ੍ਰ ਪਿਤਾ ਮਹਾਤਮਾ ਗਾਂਧੀ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ।

ਮਾਮਲਾ ਇਹ ਹੈ ਕਿ ਇਜ਼ਰਾਇਲ ਦੀ ਇੱਕ ਸ਼ਰਾਬ ਕੰਪਨੀ ‘ਮਾਕਾ ਬ੍ਰੇਵਰੀ ‘ਨੇ ਸ਼ਰਾਬ ਦੀ ਬੋਤਲ ਤੇ ਮਹਾਤਮਾ ਗਾਂਧੀ ਦੀ ਤਸਵੀਰ ਛਾਪ ਦਿੱਤੀ ਹੈ। ਜਿਸ ਨੂੰ ਲੈ ਕੇ ਭਾਰਤ ਵਿੱਚ ਵਿਵਾਦ ਖੜਾ ਹੋ ਗਿਆ ਹੈ। ਖ਼ਬਰ ਦੇ ਪਤਾ ਲੱਗਣ ਤੇ ਕੇਰਲਾ ਦੇ ਮਹਾਤਮਾ ਗਾਂਧੀ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਏ.ਬੀ. ਜੇ. ਜੋਸ ਨੇ ਮਹਾਤਮਾ ਗਾਂਧੀ ਦੀ ਤਸਵੀਰ ਹਟਾਉਣ ਦੀ ਮੰਗ ਕੀਤੀ ਹੈ।

ਪ੍ਰਧਾਨ ਏ.ਬੀ. ਜੇ. ਜੋਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਇਜ਼ਰਾਇਲ ਦੀ ਸ਼ਰਾਬ ਕੰਪਨੀ ‘ਮਾਕਾ ਬ੍ਰੇਵਰੀ ‘ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜੋਸ ਨੇ ਇਹ ਵੀ ਦੱਸਿਆ ਕਿ ਇਸ ਡਿਜ਼ਾਈਨ ਨੂੰ ਅਮਿਤ ਸਿਮੋਨਾ ਨਾਮ ਦੇ ਸ਼ਖਸ ਨੇ ਬਣਾਇਆ ਹੈ। ਉਹਨਾਂ ਕਿਹਾ ਕਿ ਇਸ ਵਿੱਚ ਗਾਂਧੀ ਜੀ ਦਾ ਮਜ਼ਾਕ ਉਡਾਇਆ ਗਿਆ ਹੈ। ਉਹਨਾਂ ਨੇ ਸ਼ਰਾਬ ਕੰਪਨੀ ‘ਮਾਕਾ ਬ੍ਰੇਵਰੀ ‘ ਦੇ ਵਿਰੁੱਧ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ।