Corona in Itlay: ਇਟਲੀ ਵਿੱਚ Corona ਕਹਿਰ, ਮੌਤ ਦਾ ਅੰਕੜਾ 25000 ਤੋਂ ਪਾਰ

 corona-outbreak-in-itlay-daily-death-toll-updates

Corona in Itlay: ਇਟਲੀ ਵਿਚ ਵੀ COVID-19 ਮਹਾਮਾਰੀ ਨੇ ਤਬਾਹੀ ਮਚਾਈ ਹੋਈ ਹੈ।ਲਾਕਡਾਊਨ ਦੇ ਬਾਵਜੂਦ ਇਟਲੀ ਵਿਚ Coronavirus ਮ੍ਰਿਤਕਾਂ ਦਾ ਅੰਕੜਾ 25,000 ਦੇ ਪਾਰ ਹੋ ਗਿਆ ਹੈ। ਦੇਸ਼ ਦੇ ਨਾਗਰਿਕ ਸੁਰੱਖਿਆ ਵਿਭਾਗ ਵੱਲੋਂ ਜਾਰੀ ਨਵੇਂ ਅੰਕੜਿਆਂ ਦੇ ਮੁਤਾਬਕ ਇਟਲੀ ਵਿਚ ਹੁਣ ਤੱਕ Coronavirus ਦੇ ਮਰੀਜ਼ਾਂ ਦੀ ਗਿਣਤੀ 187,327 ਦੇ ਪਾਰ ਪਹੁੰਚ ਗਈ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ ਬੁੱਧਵਾਰ ਨੂੰ Coronavirus ਨਾਲ 437 ਮੌਤਾਂ ਹੋਈਆਂ।

ਇਹ ਵੀ ਪੜ੍ਹੋ: Coronavirus Updates: ਇਸ ਦੇਸ਼ ਵਿੱਚ ਉਪ ਰਾਸ਼ਟਰਪਤੀ ਦੀ ਗਿਣਤੀ ਵਧੇਰੇ – ਵੈਂਟੀਲੇਟਰ ਘੱਟ

ਵਾਇਰਸ ਨਾਲ ਇਕ ਦਿਨ ਵਿਚ ਮਰਨ ਵਾਲਿਆਂ ਦਾ ਇਹ ਸਭ ਤੋਂ ਵੱਧ ਅੰਕੜਾ ਹੈ। ਇਹ ਇਕ ਰਿਕਾਰਡ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ 2,943 ਲੋਕ ਠੀਕ ਵੀ ਹੋਏ ਹਨ। ਇਕ ਦਿਨ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਹੁਣ ਤੱਕ Coronavirus ਦੇ 54,543 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਬ ਚੀਨ ਵਿਚ 27 ਨਵੇਂ ਬਿਨਾਂ ਲੱਛਣ ਵਾਲੇ Coronavirus ਮਾਮਲਿਆਂ ਦੀ ਸੂਚਨਾ ਮਿਲੀ ਹੈ। ਦੇਸ਼ ਵਿਚ ਹੁਣ ਅਜਿਹੇ ਮਰੀਜ਼ਾਂ ਦੀ ਗਿਣਤੀ 984 ਹੋ ਗਈ ਹੈ।

ਪ੍ਰੀਮੀਅਰ ਲੀ ਕੇਕਿਯਾਂਗ ਦੀ ਪ੍ਰਧਾਨਗੀ ਵਾਲੀ ਇਕ ਉੱਚ ਪੱਧਰੀ ਕਮੇਟੀ ਨੇ ਸਿਹਤ ਅਧਿਕਾਰੀਆਂ ਨੂੰ ਜਾਨਲੇਵਾ ਵਾਇਰਸ ਦੇ ਨਿਸ਼ਾਨੇ ਵਾਲੇ ਕੰਟਰੋਲ ‘ਤੇ ਧਿਆਨ ਕੇਂਦਰਿਤ ਰੱਖਣ ਦੇ ਆਦੇਸ਼ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ।ਇੱਥੇ ਦੱਸ ਦਈਏ ਕਿ ਲੱਛਣੀ (Asymptomatic) ਤੋਂ ਮਤਲਬ ਇਹ ਹੈ ਕਿ ਜਿਹੜੇ 984 ਲੋਕਾਂ ਨੂੰ COVID-19 ਨਾਲ ਇਨਫੈਕਟਿਡ ਪਾਇਆ ਗਿਆ ਹੈ ਉਹਨਾਂ ਵਿਚ ਪਹਿਲਾਂ ਦਿਸਣ ਵਾਲੇ ਬੁਖਾਰ, ਖੰਘ ਜਾਂ ਗਲੇ ਵਿਚ ਖਾਰਸ਼ ਜਿਹੇ ਹੋਰ ਕੋਈ ਲੱਛਣ ਦਿਖਾਈ ਨਹੀਂ ਦਿੱਤੇ। ਭਾਵੇਂਕਿ ਅਜਿਹੇ ਲੋਕ ਵੀ ਬੀਮਾਰੀ ਨੂੰ ਦੂਜਿਆਂ ਤੱਕ ਫੈਲਾਉਣ ਵਿਚ ਸਮੱਰਥ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ