Corona in America: ਅਮਰੀਕਾ ਵਿੱਚ Corona ਕਹਿਰ ਜਾਰੀ, 24 ਘੰਟਿਆਂ ਵਿੱਚ 1500 ਲੋਕਾਂ ਦੀ ਹੋਈ ਮੌਤ

corona-outbreak-in-america-death-toll

Corona in America: ਗਲੋਬਲ ਪੱਧਰ ‘ਤੇ ਇੰਨੀ ਸਾਵਧਾਨੀ ਵਰਤਣ ਦੇ ਬਾਅਦ ਵੀ ਕੋਵਿਡ-19 ਦਾ ਕਹਿਰ ਕੰਟਰੋਲ ਵਿਚ ਨਹੀਂ ਹੈ।ਦੁਨੀਆ ਭਰ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 24 ਹਜ਼ਾਰ ਦੇ ਪਾਰ ਹੋ ਗਈ ਹੈ। ਜਦਕਿ ਇਨਫੈਕਟਿਡਾਂ ਦੀ ਅੰਕੜਾ 49 ਲੱਖ 86 ਹਜ਼ਾਰ ਦੇ ਪਾਰ ਜਾ ਚੁੱਕਾ ਹੈ।ਚੰਗੀ ਗੱਲ ਇਹ ਵੀ ਹੈ ਕਿ 19 ਲੱਖ 58 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਉੱਧਰ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 93 ਹਜ਼ਾਰ ਤੋਂ ਵਧੇਰੇ ਹੋ ਗਈ ਹੈ।

ਅਮਰੀਕਾ ਵਿਚ ਕੋਰੋਨਾਵਾਇਰਸ ਦਾ ਕਹਿਰ ਘਟਿਆ ਹੈ ਪਰ ਕੰਟਰੋਲ ਵਿਚ ਨਹੀਂ ਆ ਰਿਹਾ। ਇੱਥੇ 24 ਘੰਟਿਆਂ ਦੌਰਾਨ 1500 ਲੋਕਾਂ ਦੀ ਮੌਤ ਹੋਈ ਹੈ। ਵਰਲਡ ਓ ਮੀਟਰ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 93,533 ਹੋ ਗਈ ਹੈ ਜਦਕਿ 1,570,583 ਲੋਕ ਪੀੜਤ ਹਨ। ਕੋਰੋਨਾ ਪੀੜਤਾਂ ਅਤੇ ਮਰੀਜ਼ਾਂ ਦੀ ਮੌਤ ਦੇ ਮਾਮਲੇ ਵਿਚ ਅਮਰੀਕਾ ਸੂਚੀ ਵਿਚ ਹਾਲੇ ਵੀ ਸਿਖਰ ‘ਤੇ ਹੈ। ਉਸ ਨੇ ਸਪੇਨ ਅਤੇ ਇਟਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ