Corona in Brazil: ਬ੍ਰਾਜ਼ੀਲ ਵਿੱਚ Corona ਕਾਰਨ ਮਰੀਜ਼ਾਂ ਦੀ ਗਿਣਤੀ 30400 ਤੋਂ ਪਾਰ, ਹੁਣ ਤੱਕ 1924 ਲੋਕਾਂ ਦੀ ਮੌਤ

1924-people-died-in-brazil-due-to-corona

Corona in Brazil: ਬ੍ਰਾਜ਼ੀਲ ਵਿਚ Coronavirus ਮਹਾਮਾਰੀ ਕਾਰਣ 188 ਲੋਕਾਂ ਦੀ ਮੌਤ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 1924 ਹੋ ਗਈ ਹੈ ਤੇ 2015 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 30,425 ਹੋ ਗਈ ਹੈ। ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ 188 ਲੋਕਾਂ ਦੀ ਮੌਤ ਹੋਣ ਨਾਲ ਇਸ ਮਹਾਮਾਰੀ ਕਾਰਣ ਮਰਨ ਵਾਲਿਆਣਂ ਦੀ ਗਿਣਤੀ ਵਧ ਕੇ 1,924 ਹੋ ਗਈ ਹੈ। ਇਸ ਤੋਂ ਪਹਿਲਾਂ ਇਹ 1,736 ਸੀ।

ਇਹ ਵੀ ਪੜ੍ਹੋ: ਚੀਨ ਦੇ ਅੰਕੜਿਆਂ ‘ਤੇ ਯਕੀਨ ਨਹੀਂ, Corona ਨਾਲ ਮਰਨ ਵਾਲਿਆਂ ਦੀ ਗਿਣਤੀ ਅਮਰੀਕਾ ਨਾਲੋਂ ਜ਼ਿਆਦਾ: ਟਰੰਪ

ਉਹਨਾਂ ਨੇ ਦੱਸਿਆ ਕਿ ਮਹਾਮਾਰੀ ਦੇ ਕਹਿਰ ਕਾਰਣ ਸਭ ਤੋਂ ਵਧੇਰੇ ਪ੍ਰਭਾਵਿਤ ਸਾਓ ਪਾਓਲੋ ਸੂਬੇ ਵਿਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ 11,568 ਹੈ, ਇਸ ਤੋਂ ਬਾਅਦ ਰਿਓ ਡੀ ਜੇਨੇਰੀਓ ਸੂਬੇ ਵਿਚ 3,944, ਸੇਰਾ ਵਿਚ 2,386, ਅਮੇਜ਼ਨ ਵਿਚ 1,719 ਤੇ ਪਨਾਮਬੁਰਕੋ ਵਿਚ 1,683 ਮਾਮਲੇ ਸਾਹਮਣੇ ਆਏ ਹਨ। ਨਵੇਂ ਅੰਕੜੇ ਜਾਰੀ ਹੋਣ ਦੇ ਕੁਝ ਦੇਰ ਬਾਅਦ ਸਿਹਤ ਮੰਤਰੀ ਲੁਈਸ ਹੇਨਰਿਕ ਮੈਂਡੇਟਾ ਨੇ ਐਲਾਨ ਕੀਤਾ ਕਿ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ Lockdown ਹਟਾਉਣ ਦੇ ਉਪਾਅ ਤੇ ਅਰਥਵਿਵਸਥਾ ਨੂੰ ਮੁੜ ਸਰਗਰਮ ਕਰਨ ਵਿਚ ਮਤਭੇਦਾਂ ਕਾਰਣ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ