ਕੰਗਨਾ ਰਨੌਤ ਨੇ ਕੀਤੇ ਰਣਬੀਰ ਕਪੂਰ ‘ਤੇ ਤਿੱਖੇ ਹਮਲੇ

kangana ranaut slams ranbir kapoor

ਕੰਗਨਾ ਰਨੌਤ ਦੀ ਫ਼ਿਲਮ ‘ਮਣੀਕਰਨਿਕਾ’ ਤੋਂ ਬਾਅਦ ਹਰ ਪਾਸੇ ਇੱਕ ਹੀ ਸਵਾਲ ਦੇ ਚਰਚੇ ਹੋ ਰਹੇ ਹਨ ਕਿ ਕੀ ਕੰਗਨਾ ਰਨੌਤ ਰਾਜਨੀਤੀ ‘ਚ ਆਵੇਗੀ ਜਾਂ ਨਹੀਂ। ਹਾਲ ਹੀ ‘ਚ ਕੰਗਨਾ ਨੇ ਆਪਣੀ ਫ਼ਿਲਮ ‘ਮਣੀਕਰਨਿਕਾ’ ਦੀ ਸਕਸੈਸ ਪਾਰਟੀ ਕੀਤੀ ਜਿੱਥੇ ਬਾਲੀਵੁੱਡ ਕੁਈਨ ਮੀਡੀਆ ਨਾਲ ਮੁਖਾਤਬ ਹੋਈ ਤੇ ਆਪਣੇ ਵੱਲੋਂ ਦਿੱਤੇ ਸਵਾਲਾਂ ਦੇ ਜਵਾਬ ਤੋਂ ਸਾਫ ਅੰਦਾਜ਼ੇ ਲੱਗ ਰਹੇ ਹਨ ਕਿ ਕੰਗਨਾ ਜਲਦੀ ਹੀ ਰਾਜਨੀਤੀ ‘ਚ ਪੈਰ ਰੱਖਣ ਵਾਲੀ ਹੈ।

https://www.instagram.com/tv/Buj1gmrjoOS/?utm_source=ig_embed

ਮੀਡੀਆ ਨਾਲ ਗੱਲ ਕਰਦੇ ਹੋਏ ਕੰਗਨਾ ਨੇ ਗੱਲਾਂ-ਗੱਲਾਂ ‘ਚ ਆਲਿਆ ਭੱਟ ਦੇ ਬੁਆਏਫ੍ਰੈਂਡ ਰਣਬੀਰ ਕਪੂਰ ਨੂੰ ਘੇਰ ਲਿਆ। ਕੰਗਨਾ ਮੀਡੀਆ ਦੇ ਸਵਾਲ ਕਿ “ਕੀ ਉਹ ਰਾਜਨੀਤੀ ‘ਚ ਆ ਰਹੀ ਹੈ” ਦਾ ਜਵਾਬ ਦੇ ਰਹੀ ਸੀ। ਇਸ ‘ਤੇ ਕੰਗਨਾ ਨੇ ਆਪਣੇ ਬੇਬਾਕ ਤਰੀਕੇ ਨਾਲ ਜਵਾਬ ਦਿੰਦੇ ਹੋਏ ਕਿਹਾ, “ਮੇਰਾ ਕਿਸੇ ਪਾਰਟੀ ਤੇ ਕਿਸੇ ਰਾਜਨੀਤੀਕ ਪਾਰਟੀ ਲਈ ਕੰਪੇਨ ਕਰਨ ਦਾ ਕੋਈ ਇਰਾਦਾ ਨਹੀਂ। ਕਈ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਰਾਜਨੀਤੀ ‘ਚ ਜੁੜਨਾ ਚਾਹੁੰਦੀ ਹਾਂ ਪਰ ਇਸ ‘ਚ ਕੋਈ ਸਚਾਈ ਨਹੀਂ। ਕੁਝ ਅਜਿਹੇ ਐਕਟਰ ਹਨ ਜਿਵੇਂ ਰਣਬੀਰ ਕਪੂਰ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਸਾਡੇ ਘਰ ਰੋਜਾਨਾ ਪਾਣੀ ਤੇ ਬਿਜਲੀ ਆਉਂਦੀ ਹੈ ਤਾਂ ਮੈਂ ਰਾਜਨੀਤੀ ਬਾਰੇ ਕੁਮੈਂਟ ਕਿਉਂ ਕਰਾਂ।”

ਕੰਗਨਾ ਨੇ ਅੱਗੇ ਕਿਹਾ ਕਿ ਤੁਸੀਂ ਦੇਸ਼ ਦੇ ਨਾਗਰਿਕਾਂ ਕਰਕੇ ਆਲੀਸ਼ਾਨ ਘਰਾਂ ‘ਚ ਰਹਿੰਦੇ ਹੋ ਤੇ ਮਰਸਡੀਜ਼ ਕਾਰਾਂ ‘ਚ ਘੁੰਮਦੇ ਹੋ।ਤਾਂ ਤੁਸੀਂ ਅਜਿਹਾ ਬਿਆਨ ਕਿਵੇਂ ਦੇ ਸਕਦੇ ਹੋ। ਇਹ ਬੇਹੱਦ ਗੈਰਜ਼ਿੰਮੇਦਾਰਾਨਾ ਵਤੀਰਾ ਹੈਅਤੇ ਮੈਂ ਅਜਿਹੀ ਨਹੀਂ ਹਾਂ।”

View this post on Instagram

"Ham politics ke bare mei kyu bolein? Hamne kya kiya? Hamne kuch nahi kiya. Aise nahi chalta, you have to be responsible. Ranbir Kapoor was telling somebody ki mere ghar mei toh bijli pani ata hai, mai kyun politics se? You know, so how, ye desh ne, ap desh ki wajah se aapka ghar hai. Ye deshvasiyon ka hi paisa hai jisse aap Mercedes mein baithte hain. How can you talk like that? Ham toh filmo mei kam karne wale hain? Ham kaise politics ki bat karein? This is irresponsible.Kya mai waisi insan hu? Nahi. Isse mera career bhi chala jaye toh chala jaye. Mere ghar mei bijli pani ajaye toh iska matlab ye nahi ki mujhe kisi ki padi nahi hui. So this has to change and ap logo ko change karna chahiye ye. In logon ko sunana chahie. How can you listen to this ke I can't talk about politics, mujhe mere hal pe chhod dijiye. Mujhe toh sab se bana ke chalna hai. You should not. You should tell people what you think in the democracy. Aap bataiye pichhle 5 sal kaisa kam hua. Us hisab se you choose your leader. You should talk about it." Check the igtv video for the full version of what #KanganaRanaut spoke

A post shared by Viral Bhayani (@viralbhayani) on

ਰਣਬੀਰ ਦੇ 2018 ਦੇ ਇਸ ਬਿਆਨ ‘ਤੇ ਉਨ੍ਹਾਂ ਨੂੰ ਅੜਿੱਕੇ ‘ਚ ਲੈਂਦੇ ਹੋਏ ਕੰਗਨਾ ਨੇ ਕਿਹਾ ਕਿ ਜੇਕਰ ਇਨ੍ਹਾਂ ਮੁੱਦਿਆਂ ‘ਤੇ ਬੋਲਣ ਕਰਕੇ ਮੇਰਾ ਕਰੀਅਰ ਬਰਬਾਦ ਹੁੰਦਾ ਹੈ ਤਾਂ ਉਸ ਨੂੰ ਪ੍ਰੇਸ਼ਾਨੀ ਨਹੀਂ। ਮੈਂ ਇਨ੍ਹਾਂ ਮੁੱਦਿਆਂ ‘ਤੇ ਗੱਲ ਕਰਦੀ ਰਹਾਂਗੀ। ਇਹ ਸਭ ਬਦਲਣਾ ਚਾਹੀਦਾ ਹੈ ਤੇ ਮੀਡੀਆ ਨੂੰ ਵੀ ਇਸ ਨੂੰ ਬਦਲਣਾ ਚਾਹੀਦਾ ਹੈ।

Source:AbpSanjha