Lyrics ਚੋਰੀ ਵਿਵਾਦ : Badshah ਨੇ ਗੇਂਦਾ ਫੂਲ ਦੇ ਅਸਲ ਲੇਖਕ ਨੂੰ ਦਿੱਤੇ ਇੰਨੇ ਲੱਖ ਰੁਪਏ

Badshah Pays to Original Writer of Genda Phool Lyrics

ਸਿੰਗਰ-ਰੈਪਰ ਬਾਦਸ਼ਾਹ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗਾਣਾ ਗੇਂਦਾ ਫੂਲ ਲਿਰਿਕਸ ਚੋਰੀ ਦੇ ਦੋਸ਼ਾਂ ਕਾਰਨ ਵਿਵਾਦਾਂ ਵਿੱਚ ਹੈ। ਇਹ ਗਾਣਾ ਆਨ ਲਾਈਨ ਹਿੱਟ ਹੋਇਆ ਪਰ ਬਾਦਸ਼ਾਹ ਉੱਤੇ ਬੰਗਲਾ ਰਾਈਟਰ ਦੀ ਲਾਈਨ ਚੋਰੀ ਕਰਨ ਅਤੇ ਉਸਨੂੰ ਕਰੈਡਿਟ ਨਾ ਦੇਣ ਦਾ ਇਲਜ਼ਾਮ ਲਗਾਇਆ ਗਿਆ। ਇਸ ਦੌਰਾਨ ਖ਼ਬਰ ਇਹ ਹੈ ਕਿ ਬਾਦਸ਼ਾਹ ਨੇ ਅਸਲ ਲੇਖਕ ਨੂੰ ਪੰਜ ਲੱਖ ਰੁਪਏ ਦਿੱਤੇ ਹਨ। ਦੱਸ ਦਈਏ ਕਿ ਬਾਦਸ਼ਾਹ ਨੇ ਥੋੜ੍ਹੇ ਦਿਨ ਪਹਿਲਾ ਵਾਅਦਾ ਕੀਤਾ ਸੀ ਕਿ ਉਹ ਆਪਣੇ ਵਲੋਂ ਕੁੱਝ ਕਰਨਗੇ।

ਗੇਂਦਾ ਫੂਲ ਗਾਣੇ ਵਿਚ ਇਕ ਲਾਈਨ ਹੈ – ਬੜੋ ਲੋਕੇਰ ਬੇਟੀ ਲੋ, ਲੋਂਬਾ-ਲੋਂਬਾ ਚੂਲ, ਇਹ ਲਾਈਨ ਬੰਗਾਲੀ ਲੋਕਗੀਤ ਦੀ ਹੈ। ਇਸ ਨੂੰ ਮਿਲਾਕੇ ਬਾਦਸ਼ਾਹ ਨੇ ਗੇਂਦਾ ਫੂਲ ਦੇ ਗਾਣੇ ਦੀਆਂ ਲਾਈਨਾਂ ਲਿਖੀਆਂ ਹਨ ਅਤੇ ਪਾਇਲ ਦੇਵ ਨਾਲ ਗਾਇਆ ਹੈ। ਜਦੋਂ ਗਾਣਾ ਹਿੱਟ ਹੋਇਆ ਤਾਂ ਵਿਵਾਦ ਹੋ ਗਿਆ ਕਿ ਇਹ ਗਾਣਾ ਬੰਗਲਾ ਗੀਤਕਾਰ ਰਤਨ ਕਹਾਰ ਨੇ 1972 ਵਿਚ ਲਿਖਿਆ ਸੀ। ਉਸਨੂੰ ਇਸ ਗਾਣੇ ਦਾ ਕਰੈਡਿਟ ਨਹੀਂ ਮਿਲਿਆ।

ਇਹ ਵੀ ਪੜ੍ਹੋ : Kanika Kapoor ਦੇ ਸਮਰਥਨ ਵਿਚ ਬੋਲੀ Urvashi Rautela, ਵਾਇਰਸ ਕਿਸੇ ਵੀ ਵਰਗ ਨੂੰ ਟਾਰਗੇਟ ਨਹੀਂ ਕਰਦਾ

ਵਿਵਾਦ ਤੋਂ ਬਾਅਦ ਬਾਦਸ਼ਾਹ ਨੇ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦਿੱਤਾ। ਉਸਨੇ ਇਹ ਵੀ ਕਿਹਾ ਕਿ ਹੁਣ ਲਾਕਡਾਊਨ ਲੱਗਿਆ ਹੋਇਆ ਹੈ, ਪਰ ਉਹ ਰਤਨ ਕਹਾਰ ਦੀ ਮਦਦ ਕਰਨਗੇ। ਇੱਕ ਰਿਪੋਰਟ ਦੇ ਅਨੁਸਾਰ ਬਾਦਸ਼ਾਹ ਦੀ ਟੀਮ ਨੇ ਰਤਨ ਕਹਾਰ ਦੇ ਖਾਤੇ ਵਿੱਚ ਪੰਜ ਲੱਖ ਰੁਪਏ ਆਨਲਾਈਨ ਟਰਾਂਸਫਰ ਕੀਤੇ ਹਨ। ਦੱਸ ਦਈਏ ਕਿ ਰਤਨ ਕਹਾਰ ਬੰਗਾਲ ਦੇ ਇੱਕ ਪਿੰਡ ਵਿੱਚ ਰਹਿੰਦਾ ਹੈ ਅਤੇ ਗਰੀਬੀ ਵਿੱਚ ਰਹਿਣ ਲਈ ਮਜਬੂਰ ਹੈ।

ਇਸ ਦੌਰਾਨ ਇਹ ਜਾਣਕਾਰੀ ਵੀ ਹੈ ਕਿ ਪੈਸੇ ਦੇ ਟ੍ਰਾਂਸਫਰ ਹੋਣ ਤੋਂ ਬਾਅਦ ਬਾਦਸ਼ਾਹ ਅਤੇ ਰਤਨ ਕਹਾਰ ਦੀ ਫੋਨ ਤੇ ਗੱਲਬਾਤ ਵੀ ਹੋਈ ਹੈ। ਰਤਨ ਕਹਾਰ ਨੇ ਰੈਪਰ ਦਾ ਧੰਨਵਾਦ ਵੀ ਕੀਤਾ ਹੈ। ਉਸਨੇ ਲਾਕਡਾਊਨ ਖਤਮ ਹੋਣ ਤੋਂ ਬਾਅਦ ਬਾਦਸ਼ਾਹ ਨੂੰ ਆਪਣੇ ਪਿੰਡ ਬੁਲਾਇਆ ਹੈ।

ਰਤਨ ਕਹਾਰ ਨੇ ਇਹ ਬੰਗਾਲੀ ਲੋਕ ਗੀਤ 1972 ਵਿੱਚ ਲਿਖਿਆ ਸੀ। ਰਤਨ ਕਲਕੱਤਾ ਅਕਾਸ਼ਵਾਨੀ ਵਿਚ ਗਾਉਂਦੇ ਸੀ। ਕਿਹਾ ਜਾਂਦਾ ਹੈ ਕਿ ਇਹ ਗਾਣਾ ਉਸ ਤੋਂ ਉਸੇ ਵੇਲੇ ਲਿਆ ਗਿਆ ਸੀ। ਬਾਅਦ ਵਿੱਚ ਇਹ ਗਾਣਾ ਸਵਪਨਾ ਚੱਕਰਵਰਤੀ ਦੀ ਆਵਾਜ਼ ਵਿੱਚ ਜਾਰੀ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਉਸ ਸਮੇਂ ਦੌਰਾਨ ਵੀ ਰਤਨ ਨੂੰ ਆਪਣਾ ਨਾਮ ਨਹੀਂ ਮਿਲਿਆ ਸੀ ਅਤੇ ਗਾਣੇ ਵਿਚ ਸਿਰਫ ਬੰਗਲਾ ਲੋਕ ਗੀਤ ਲਿਖੇ ਗਏ ਸਨ। ਬਾਦਸ਼ਾਹ ਨੇ ਇਹ ਵੀ ਕਿਹਾ ਕਿ ਉਸਨੂੰ ਕਿਸੇ ਲੇਖਕ ਦਾ ਨਾਮ ਨਹੀਂ ਮਿਲਿਆ ਜਿਸ ਕਰਕੇ ਉਹ ਕਰੈਡਿਟ ਨਹੀਂ ਦੇ ਸਕੇ। ਪਰ ਉਸਨੇ ਮਦਦ ਦਾ ਵਾਅਦਾ ਕੀਤਾ ਸੀ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ