ਅਮਿਤਾਭ ਨਾਲ ‘ਬਦਲਾ’ ਲੈਣ ਆ ਰਹੇ ਨੇ ਸ਼ਾਹਰੁਖ

Amitabh And Tapsee In Badla

ਤਾਪਸੀ ਪਨੂੰ ਤੇ ਅਮਿਤਾਭ ਬੱਚਨ ਇੱਕ ਵਾਰ ਫੇਰ ‘ਬਦਲਾ’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦਾ ਟ੍ਰੇਲਰ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਇਸ ‘ਚ ਪਹਿਲਾਂ ਅਮਿਤਾਭ ਨੇ ਆਪਣੀ ਲੁੱਕ ਨੂੰ ਪੋਸਟਰ ਰਾਹੀਂ ਸ਼ੇਅਰ ਕੀਤਾ ਹੈ। ਫ਼ਿਲਮ ਇੱਕ ਮਰਡਰ ਮਿਸਟਰੀ ਹੈ ਜਿਸ ‘ਚ ਬਿੱਗ ਬੀ ਫੇਰ ਤੋਂ ਵਕੀਲ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ।

ਇਸ ਫ਼ਿਲਮ ਦਾ ਡਾਇਰੈਕਸ਼ਨ ਸੁਭਾਸ਼ ਘੋਸ਼ ਕਰ ਰਹੇ ਹਨ ਜੋ ਇਸ ਤੋਂ ਪਹਿਲਾਂ ‘ਕਹਾਨੀ’ ਫ਼ਿਲਮ ਡਾਇਰੈਕਟ ਕਰ ਚੁੱਕੇ ਹਨ। ‘ਬਦਲਾ’ ਦੀ ਸ਼ੂਟਿੰਗ ਲਗਾਤਾਰ ਗਲਾਸਗੋ ‘ਚ ਹੋਈ ਹੈ ਜੋ ਸਪੈਨਿਸ਼ ਫ਼ਿਲਮ ‘ਦ ਇੰਨਵਿਸੀਬਲ ਗੈਸਟ’ ਦਾ ਹਿੰਦੀ ਰੀਮੇਕ ਹੈ। ਰਿਲੀਜ਼ ਹੋਏ ਪੋਸਟਰ ‘ਚ ਅਮਿਤਾਬ ਕਾਫੀ ਗੁੱਸੇ ‘ਚ ਨਜ਼ਰ ਆ ਰਹੇ ਹਨ। ਇਸ ਨੂੰ ਉਨ੍ਹਾਂ ਨੇ ਖੁਦ ਸ਼ੇਅਰ ਕੀਤਾ ਹੈ।

ਇਸ ਤੋਂ ਇਲਾਵਾ ਕਿੰਗ ਖ਼ਾਨ ਸ਼ਾਹਰੁਖ ਵੀ ਫ਼ਿਲਮ ‘ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਬਾਰੇ ਉਨ੍ਹਾਂ ਵੱਲੋਂ ਕੀਤਾ ਇੱਕ ਟਵੀਟ ਇਸ਼ਾਰਾ ਕਰਦਾ ਹੈ। ਸ਼ਾਹਰੁਖ ‘ਜ਼ੀਰੋ’ ਤੋਂ ਬਾਅਦ ਇਸ ਫ਼ਿਲਮ ‘ਚ ਨਜ਼ਰ ਆਉਣਗੇ। ਜੇਕਰ ਤਾਪਸੀ ਦੀ ਗੱਲ ਕਰੀਏ ਤਾਂ ਤਾਪਸੀ ਇਸ ਸਾਲ 5 ਫ਼ਿਲਮਾਂ ‘ਚ ਨਜ਼ਰ ਆਵੇਗੀ।

Source:AbpSanjha