ਇਟਲੀ ਦੇ ਵਿੱਚ ਲੱਗੇ ਭੂਚਾਲ ਦੇ ਝਟਕੇ, 150 ਤੋਂ ਵੱਧ ਲੋਕ ਜ਼ਖਮੀ

earthquake-in-albinia-itlay

ਇਟਲੀ ਦੇ ਮਸ਼ਹੂਰ ਸ਼ਹਿਰ ਅਲਬੀਨੀਆ ਦੇ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੇ ਵਿੱਚ 150 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਲੋਕਾਂ ਦੇ ਜ਼ਖਮੀ ਹੋਣ ਤੋਂ ਇਲਾਵਾ ਇਮਾਰਤਾਂ ਦੇ ਨੁਕਸਾਨੇ ਜਾਨ ਦੀ ਖ਼ਬਰ ਵੀ ਸਾਹਮਣੇ ਆਈ ਹੈ। ਪਰ ਹਾਲੇ ਤੱਕ ਕਿਸੇ ਦੇ ਵੀ ਮਰਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ। ਮਿਲੀ ਜਾਣਕਾਰੀ ਦੇ ਅਨੁਸਾਰ ਭੂਚਾਲ ਦੀ ਤੀਬਰਤਾ 6.4 ਦੱਸੀ ਜਾ ਰਹੀ ਹੈ।

ਜ਼ਰੂਰ ਪੜ੍ਹੋ: ਬਰੈਂਪਟਨ ਦੇ ਵਿੱਚ ‘ਗੁਰੂ ਨਾਨਕ ਸਟਰੀਟ’ ਦਾ ਰਸਮੀ ਉਦਘਾਟਨ

ਭੂਚਾਲ ਦੀ ਤੀਬਰਤਾ ਜਿਆਦਾ ਹੋਣ ਕਰਕੇ ਡਰੇ ਹੋਏ ਲੋਕ ਘਰਾਂ ‘ਚੋਂ ਬਾਹਰ ਆ ਗਏ। ਲੋਕਾਂ ਦੇ ਘਰਾਂ ਦੀਆਂ ਕੰਧਾਂ ‘ਤੇ ਤਰੇੜਾਂ ਪੈ ਗਈਆਂ ਤੇ ਕਾਫੀ ਨੁਕਸਾਨ ਹੋਇਆ। ਅਲਬਾਨੀਆ ਦੇ ਤਟ ‘ਤੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਥਾਨਕ ਮੀਡੀਆ ਮੁਤਾਬਕ ਇਕ ਰੈਸਟੋਰੈਂਟ ਢਹਿ-ਢੇਰੀ ਹੋ ਗਿਆ ਅਤੇ ਫੌਜ ਨੇ ਲੋਕਾਂ ਨੂੰ ਬਾਹਰ ਕੱਢਣ ‘ਚ ਮਦਦ ਕੀਤੀ। ਫਿਲਹਾਲ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਮਿਲੀ ਤੇ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।

earthquake-in-albinia-itlay