ਬਠਿੰਡਾ ਵਿੱਚ ਨਸ਼ਾ ਸਪਲਾਈ ਕਰਨ ਆਇਆ ਨਸ਼ਾ ਤਸਕਰ ਲੋਕਾਂ ਨੇ ਕੀਤਾ ਕਾਬੂ

 

smuggler-beaten-in-bathinda

ਪੰਜਾਬ ਵਿੱਚ ਨਸ਼ਾ ਆਪਣਾ ਜਾਲ ਦਿਨੋਂ ਦਿਨ ਵਧਾਉਂਦਾ ਜਾ ਰਿਹਾ ਹੈ। ਦੂਜੇ ਪਾਸੇ ਨਸ਼ਾ ਤਸਕਰਾਂ(Drug Smugglers) ਦੀ ਗਿਣਤੀ ਵੀ ਦਿਨੋਂ ਦਿਨ ਵੱਧ ਰਹੀ ਹੈ ਪਰ ਇਹਨਾਂ ਨੂੰ ਨੱਥ ਵੀ ਪਾਈ ਜਾ ਸਕਦੀ ਹੈ। ਅਜਿਹਾ ਮਾਮਲਾ ਬਠਿੰਡਾ ਦੇ ਪਿੰਡ ਕੋਟ ਫੱਤਾ ਤੋਂ ਸਾਹਮਣੇ ਆਇਆ ਹੈ। ਜਿੱਥੇ ਨਸ਼ੇ ਦੀ ਤਸਕਰੀ (Drug Smugglers) ਕਰਨ ਆਇਆ ਇੱਕ ਨੌਜਵਾਨ ਨੂੰ ਫੱਤਾ ਦੇ ਲੋਕਾਂ ਨੇ ਕਾਬੂ ਕਰ ਲਿਆ।ਪਿੰਡ ਵਾਸੀਆਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਲਗਾਤਾਰ ਵਾਇਰਲ ਹੋ ਰਹੀ ਹੈ।

smuggler-beaten-in-bathinda

ਮਿਲੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਤੇ ਪਹਿਲਾ ਸ਼ਰਾਬ ਤਸਕਰੀ ਦਾ ਮਾਮਲਾ ਵੀ ਦਰਜ ਹੈ। ਪਿੰਡ ਵਾਸੀਆਂ ਦੇ ਰਿਪੋਰਟ ਕਰਨ ਤੇ ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਐੱਨ. ਡੀ. ਪੀ. ਸੀ. ਐੱਕਟ ਦੀ ਧਾਰਾ 110 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਨਸ਼ਾ ਤਸਕਰ ਨੂੰ ਪਿੰਡ ਵਿੱਚ ਬਣੀ ਕਮੇਟੀ ਨੇ ਫੜਿਆ। ਜਿਸ ਤੋਂ ਬਾਅਦ ਉਸਦੀ ਬਹੁਤ ਹੀ ਬੁਰੀ ਤਰਾਂ ਕੁੱਟਮਾਰ ਕੀਤੀ।

ਜ਼ਰੂਰ ਪੜ੍ਹੋ: ਮੌਸਮ ਵਿਭਾਗ ਵੱਲੋਂ ਮੁੰਬਈ ਵਿੱਚ ਭਾਰੀ ਬਾਰਿਸ਼ ਨੂੰ ਲੈ ਕੇ ਓਰੇਂਜ ਅਲਰਟ ਜਾਰੀ

ਕੁੱਟਮਾਰ ਕਰਨ ਤੋਂ ਬਾਅਦ ਪਿੰਡ ਵਿੱਚ ਬਣੀ ਕਮੇਟੀ ਨੇ ਉਸ ਨੌਜਵਾਨ ਨੂੰ ਪੁਲਿਸ ਨੂੰ ਸੌੰਪ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਉਸਦੇ ਕੋਲ ਇਕ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ, ਜਿਸ ਨੂੰ ਕਮੇਟੀ ਨੇ ਪੁਲਸ ਨੂੰ ਸੌਂਪ ਦਿੱਤਾ ਹੈ। ਫਿਲਹਾਲ ਨਸ਼ਾ ਤਸਕਰ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਬਰਾਮਦ ਹੋਏ ਨਸ਼ੀਲੇ ਪਦਾਰਥ ਨੂੰ ਜਾਂਚ ਲਈ ਲੈਬੋਰਟਰੀ ‘ਚ ਭੇਜਿਆ ਗਿਆ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।