Punjab Weather News: ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, 21-22 ਨੂੰ ਹੋ ਸਕਦੀ ਹੈ ਬਾਰਿਸ਼

punjab-whether-updates-news

Punjab Weather News: ਪੰਜਾਬ ‘ਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲਦਾ ਜਾ ਰਿਹਾ ਹੈ। ਬੀਤੇ ਥੋੜ੍ਹੇ ਦਿਨਾਂ ‘ਚ ਸੂਬੇ ‘ਚ ਗਰਮੀ ਕਾਫੀ ਵਧਣ ਲੱਗੀ ਸੀ ਪਰ ਅਚਾਨਕ ਬੀਤੇ ਦਿਨ ਅਤੇ ਤੜਕਸਾਰ ਮੌਸਮ ਨੇ ਕਰਵਟ ਲਈ ਅਤੇ ਮੀਂਹ ਕਾਰਨ ਮੁੜ ਤੋਂ ਮੌਸਮ ਠੰਡਾ ਹੋ ਗਿਆ। ਇਸ ਦੇ ਨਾਲ ਹੀ ਪਾਰਾ ਵੀ ਹੇਠਾਂ ਡਿੱਗ ਗਿਆ, ਜਿਸ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਦੂਜੇ ਪਾਸੇ ਮੌਸਮ ਦੇ ਬਦਲਣ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਉਦਾਸੀ ਛਾ ਗਈ ਕਿਉਂਕਿ ਕਿਸਾਨਾਂ ਵੱਲੋਂ ਵੱਢੀ ਗਈ ਕਣਕ ਇਸ ਸਮੇਂ ਮੰਡੀਆਂ ‘ਚ ਪਈ ਹੋਈ ਹੈ ਅਤੇ ਖੇਤਾਂ ‘ਚ ਵੀ ਪੱਕੀ ਕਣਕ ਖੜ੍ਹੀ ਹੈ, ਜਿਸ ਕਾਰਨ ਕਿਸਾਨ ਮੌਸਮ ਨੂੰ ਲੈ ਕੇ ਚਿੰਤਤ ਦਿਖਾਈ ਦਿੱਤੇ ਹਨ।

ਇਹ ਵੀ ਪੜ੍ਹੋ: Corona in Punjab: ਪੰਜਾਬ ਵਿੱਚ Corona ਦਾ ਦਬਦਬਾ ਜਾਰੀ, Corona ਮਰੀਜ਼ਾਂ ਦੀ ਗਿਣਤੀ ਹੋਈ 216

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਮੀਂਹ ਕਾਫੀ ਹਲਕਾ ਪਿਆ ਹੈ, ਇਸ ਕਰਕੇ ਖੇਤਾਂ ‘ਚ ਖੜ੍ਹੀ ਕਣਕ ਨੂੰ ਤਾਂ ਇਸ ਦਾ ਕੋਈ ਨੁਕਸਾਨ ਨਹੀਂ ਪਰ ਮੰਡੀਆਂ ਅੰਦਰ ਪਈ ਕਣਕ ‘ਚ ਨਮੀਂ ਦੀ ਮਾਤਰਾ ਜ਼ਰੂਰ ਵੱਧ ਸਕਦੀ ਹੈ। ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਅਪ੍ਰੈਲ ਮਹੀਨੇ ‘ਚ ਇਹ ਪਹਿਲੀ ਬਾਰਸ਼ ਹੋਈ ਹੈ ਅਤੇ 4.5 ਐੱਮ. ਐੱਮ ਮੀਂਹ ਲੁਧਿਆਣਾ ‘ਚ ਦਰਜ ਕੀਤਾ ਗਿਆ ਹੈ, ਜਦੋਂ ਕਿ ਮਾਰਚ ਮਹੀਨੇ ‘ਚ ਵੀ ਇਸ ਵਾਰ ਆਮ ਨਾਲੋਂ ਜ਼ਿਆਦਾ ਬਾਰਸ਼ ਹੋਈ ਹੈ।

punjab-whether-updates-news

ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪਾਰੇ ‘ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵੈਸਟਰਨ ਡਿਸਟਰਬੈਂਸ ਕਾਫੀ ਭਾਰੀ ਰਹੀ ਹੈ ਅਤੇ 21-22 ਤਰੀਕ ਨੂੰ ਮੁੜ ਤੋਂ ਬਾਰਸ਼ ਪੈ ਸਕਦੀ ਹੈ। ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਇਸ ਵਾਰ ਮਾਨਸੂਨ ਵੀ ਕਾਫੀ ਮਜ਼ਬੂਤ ਰਹਿਣ ਵਾਲਾ ਹੈ।