Corona in Punjab: ਪੰਜਾਬ ਵਿੱਚ Corona ਦਾ ਦਬਦਬਾ ਜਾਰੀ, Corona ਮਰੀਜ਼ਾਂ ਦੀ ਗਿਣਤੀ ਹੋਈ 216

 corona-virus-outbreak-situation-in-punjab

Corona in Punjab: Coronavirus ਵਰਗੀ ਭਿਆਨਕ ਮਹਾਂਮਾਰੀ ਨੇ ਇਸ ਸਮੇਂ ਪੂਰੀ ਦੁਨੀਆਂ ਦੇ ਨਾਲ-ਨਾਲ ਪੰਜਾਬ ‘ਚ ਵੀ ਕੋਹਰਾਮ ਮਚਾਇਆ ਹੋਇਆ ਹੈ ਅਤੇ ਰੋਜ਼ਾਨਾ Corona ਪੀੜਤਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ। ਹੁਣ ਤੱਕ ਦੇ ਤਾਜ਼ਾ ਹਾਲਾਤ ਮੁਤਾਬਕ ਪੰਜਾਬ ‘ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 216 ਹੋ ਗਈ ਹੈ, ਜਦੋਂ ਕਿ ਸੂਬੇ ‘ਚ Coronavirus ਕਾਰਨ 15 ਮੌਤਾਂ ਹੋ ਚੁੱਕੀਆਂ ਹਨ। ਸੂਬੇ ‘ਚ Coronavirus ਨਾਲ ਪੀੜਤ ਮਰੀਜ਼ਾਂ ਦੇ ਸ਼ੁੱਕਰਵਾਰ ਤੱਕ 17 ਨਵੇਂ ਮਾਮਲੇ ਸਾਹਮਣੇ ਆਏ ਸਨ।

corona-virus-outbreak-situation-in-punjab

ਪੰਜਾਬ ‘ਚ ਹੁਣ ਤੱਕ ਕੁੱਲ 5988 ਸੈਂਪਲ ਜਾਂਚ ਲਈ ਭੇਜੇ ਗਏ, ਜਿਨ੍ਹਾਂ ‘ਚੋਂ 216 Coronavirus ਲਈ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 5113 ਦੇ ਨਤੀਜੇ ਨੈਗੇਟਿਵ ਆਏ ਹਨ, ਜਦੋਂ ਕਿ 664 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਮੋਹਾਲੀ ‘ਚ ਕੋਰੋਨਾ ਵਾਇਰਸ ਦੇ 57, ਜਲੰਧਰ ‘ਚ 38, ਪਠਾਨਕੋਟ ‘ਚ 24, ਨਵਾਂਸ਼ਹਿਰ ‘ਚ 19, ਲੁਧਿਆਣਾ ‘ਚ 16, ਅੰਮ੍ਰਿਤਸਰ ‘ਚ 11, ਮਾਨਸਾ ‘ਚ 11, ਪਟਿਆਲਾ ‘ਚ 11, ਹੁਸ਼ਿਆਰਪੁਰ ‘ਚ 7, ਮੋਗਾ ‘ਚ 4, ਰੋਪੜ ‘ਚ 3, ਫਰੀਦਕੋਟ ‘ਚ 3, ਸੰਗਰੂਰ ‘ਚ 3, ਬਰਨਾਲਾ ‘ਚ 2, ਕਪੂਰਥਲਾ ‘ਚ 2, ਫਤਿਹਗੜ੍ਹ ਸਾਹਿਬ ‘ਚ 2, ਮੁਕਤਸਰ ‘ਚ 1, ਗੁਰਦਾਸਪੁਰ ‘ਚ 1 ਅਤੇ ਫਿਰੋਜ਼ਪੁਰ ‘ਚ 1 Coronavirus ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ