Malang Movie Review: Disha Patani ਅਤੇ Aditya Roy Kapoor ਦੀ ਮਲੰਗ ਹੋਈ ਰਿਲੀਜ਼, ਜਾਣੋ ਕਿਸ ਤਰਾਂ ਦੀ ਹੈ ਫਿਲਮ

malang-movie-review-aditya-roy-kapoor-disha-patani

Malang Movie Review: ਜਦੋਂ Malang ਦਾ ਟ੍ਰੇਲਰ ਆਇਆ ਤਾਂ ਕਿਆਸ ਲਗਾਏ ਜਾ ਰਹੇ ਸਨ ਕਿ ਫਿਲਮ ਚੰਗੀ ਰਹੇਗੀ, ਕੋਈ ਖ਼ਾਸ ਕਹਾਣੀ ਜਾਂ ਦਿਲਚਸਪ ਮੋੜ ਨਹੀਂ ਹੋਣਗੇ। ਬਹੁਤ ਸਾਰੇ ਲੋਕਾਂ ਨੇ ਇਹ ਵੀ ਸੋਚਿਆ ਸੀ ਕਿ Malang ਫਿਲਮ ਮਿਲਪ ਜ਼ਾਵੇਰੀ ਦੇ Marjaavaan ਨਾਲ ਮੁਕਾਬਲਾ ਕਰੇਗੀ, ਇਹ ਸੋਚਿਆ ਜਾ ਰਿਹਾ ਸੀ। ਪਰ ਤੁਹਾਡੇ ਦਿਲਾਸੇ ਲਈ, ਮੈਂ ਤੁਹਾਨੂੰ ਦੱਸ ਦੇਵਾਂ ਕਿ ਅਜਿਹਾ ਕੁਝ ਵੀ ਨਹੀਂ ਹੈ ਅਤੇ ਮਲੰਗ ਦੀ ਕਹਾਣੀ ਕਾਫ਼ੀ ਚੰਗੀ ਹੈ। ਨਿਰਦੇਸ਼ਕ ਮੋਹਿਤ ਸੂਰੀ ਇਕ ਵਾਰ ਫਿਰ ਆਪਣੀ ਫਿਲਮ ਆਦਿਤਿਆ ਰਾਏ ਕਪੂਰ ਨਾਲ ਲੈ ਕੇ ਆਏ ਹਨ ਅਤੇ ਇਹ ਫਿਲਮ ਕਾਫ਼ੀ ਦਿਲਚਸਪ ਹੈ।

View this post on Instagram

🔪

A post shared by @ adityaroykapur on

ਅਦਵੈਤ ਠਾਕੁਰ ਦੀ ਭੂਮਿਕਾ ਵਿਚ Aditya Roy Kapoor ਦਾ ਕੰਮ ਵਧੀਆ ਹੈ। ਅਦਵੈਤ ਇਕ ਭਟਕਿਆ, ਰਿਸ਼ਤਿਆਂ ਤੋਂ ਭੱਜਣ ਵਾਲਾ ਲੜਕਾ ਹੈ, ਜੋ ਇਕ ਅਜਨਬੀ ਲੜਕੀ ਨੂੰ ਦਿਲ ਦੇ ਦਿੰਦਾ ਹੈ। ਵਰਤਮਾਨ ਵਿੱਚ ਜਿਉਣ ਵਾਲੇ ਲੜਕੇ ਦੇ ਕਿਰਦਾਰ ਦੇ ਵਿੱਚ Aditya Roy Kapoor ਨੇ ਖੂਬ ਭੂਮਿਕਾ ਨਿਭਾਈ ਹੈ। ਨਿਰਦੇਸ਼ਕ ਮੋਹਿਤ ਸੂਰੀ ਦੀ ਫਿਲਮ Malang ਇਕ ਅਜਿਹੀ ਹੀ ਫਿਲਮ ਹੈ ਅਤੇ ਕਮਰਸ਼ੀਅਲ ਸਪੇਸ ਵਿਚ ਇਹ ਆਪਣੇ ਆਪ ਵਿਚ ਇਕ ਮਨੋਰੰਜਕ ਫਿਲਮ ਹੈ।

malang-movie-review-aditya-roy-kapoor-disha-patani

ਇਸ ਫਿਲਮ ਲਈ Aditya Roy Kapoor ਨੇ ਜੋ ਸਖਤ ਮਿਹਨਤ ਕੀਤੀ ਹੈ, ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਅਤੇ ਪਸੰਦ ਵੀ ਆਵੇਗਾ। Disha Patani ਦੇ ਕਿਰਦਾਰ ਦੇ ਵਿੱਚ ਤੁਹਾਨੂੰ ਕੁੱਝ ਨਵਾਂ ਦੇਖਣ ਨੂੰ ਨਹੀਂ ਮਿਲੇਗਾ, ਜੋ ਕਿ ਚੰਗੀ ਗੱਲ ਨਹੀਂ ਹੈ। ਹਾਲਾਂਕਿ ਉਸ ਦੇ ਕਿਰਦਾਰ ਨੂੰ ਵਧੀਆ ਬਣਾਇਆ ਗਿਆ ਹੈ। ਫਿਲਮ ਦੇ ਕਈ ਸੀਨ ਅਜਿਹੇ ਹਨ ਜਿੰਨ੍ਹਾਂ ਦੇ ਵਿੱਚ ਤੁਸੀ ਪਹਿਲਾ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਗੇ ਕੀ ਹੋਵੇਗਾ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ