ਅਮਰੀਕਾ ’ਚ ਵਾਪਰਿਆ ਵੱਡਾ ਹਾਦਸਾ, 100 ਤੋਂ ਵੱਧ ਵਾਹਨਾਂ ਦੀ ਟੱਕਰ, ਦਰਜਨਾਂ ਲੋਕਾਂ ਦੀ ਗਈ ਜਾਨ

Major-accident-in-The-United-States

ਤੇਜ਼ ਰਫ਼ਤਾਰ ਨਾਲ ਆ ਰਹੇ ਵਾਹਨਾਂ ਦੀ ਇਕ ਦੂਸਰੇ ਨਾਲ ਟੱਕਰ ਕਾਰਨ ਹਾਈਵੇ ’ਤੇ ਕਬਾੜ ਵਾਂਗ ਢੇਰ ਲੱਗ ਗਿਆ। ਇਸ ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋਏ ਹਨ।

ਜ਼ਿਕਰਯੋਗ ਹੈ ਕਿ ਹਾਦਸੇ ਤੋਂ ਬਾਅਦ ਪਾਇਲਅਪ ਨੇ ਵੀਰਵਾਰ ਨੂੰ ਹਾਈਵੇ ਨੂੰ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਲੋਕ ਵਾਹਨਾਂ ਸਣੇ ਉਥੇ ਹੀ ਫਸੇ ਰਹੀ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਘੱਟੋ ਘੱਟ 36 ਲੋਕਾਂ ਨੂੰ ਹਸਪਤਾਲਾਂ ਵਿੱਚ ਲਿਜਾਇਆ ਗਿਆ ਅਤੇ ਕੁੱਲ 65 ਲੋਕਾਂ ਨੇ ਇਸ ਹਾਦਸੇ ਤੋਂ ਡਾਕਟਰੀ ਸਹਾਇਤਾ ਦੀ ਮੰਗ ਕੀਤੀ।

ਵੀਰਵਾਰ ਦੁਪਹਿਰ ਇੱਕ ਅਪਡੇਟ ਦੇ ਦੌਰਾਨ, ਫੋਰਟ ਵਰਥ ਵਿੱਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿੱਚ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਜਨਤਕ ਤੌਰ ‘ਤੇ ਪਛਾਣ ਨਹੀਂ ਹੋ ਸਕੀ ਹੈ।

ਸ਼ਹਿਰ ਦੇ ਨੇੜੇ ਵਾਪਰਿਆ ਜਿਥੇ 28 ਵੇਂ ਸਟ੍ਰੀਟ ਬ੍ਰਿਜ ਦੇ ਨੇੜੇ ਗੱਡੀਆਂ ਟਕਰਾਉਣੀਆਂ ਸ਼ੁਰੂ ਹੋਈਆਂ, ਇਸ ਹਾਦਸੇ ਦੀ ਅਸਲ ਵਜ੍ਹਾ ਮੌਸਮ ਦੀ ਖਰਾਬੀ ਨੂੰ ਦੱਸਿਆ ਜਾ ਰਿਹਾ ਹੈ|

ਇਸ ਹਾਦਸੇ ਦੀਆਂ ਤਸਵੀਰਾਂ ਦੂਰ ਦੂਰ ਤੱਕ ਫੈਲੀਆਂ ਹਨ , ਜਿਸ ਨਾਲ ਦਿਲ ਦਹਿਲ ਉੱਠਦਾ ਹੈ , ਫਿਲਹਾਲ ਮੌਕੇ ‘ਤੇ ਰਾਹਤ ਕਾਰਜ ਜਾਰੀ ਹੈ ਅਤੇ ਇਸ ਹਾਦਸੇ ਵਿਚ ਹੋਰ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ ਇਸ ਦੀ ਪੁਸ਼ਟੀ ਅਜੇ ਹੋਣੀ ਬਾਕੀ ਹੈ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ