ਪ੍ਰਧਾਨ ਮੰਤਰੀ ਮੋਦੀ ਨੇ ਵੈਕਸੀਨ ਨੂੰ ਲੈਕੇ ਕੀਤੀ ਜਸਟਿਨ ਟਰੂਡੋ ਨਾਲ ਅਹਿਮ ਚਰਚਾ

 

PM-modi-discussed-vaccines

ਕੋਵਿਡ-19 ਦੇ ਟੀਕਾਕਰਨ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਫੋਨ ‘ਤੇ ਪਹਿਲੀ ਵਾਰ ਗੱਲਬਾਤ ਕੀਤੀ । ਖ਼ੁਦ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਰਾਹੀਂ ਇਸ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਹੈ । ਟਵੀਟ ‘ਚ, ਉਨ੍ਹਾਂ ਨੇ ਲਿਖਿਆ ਕਿ, ”ਮੇਰੇ ਦੋਸਤ ਜਸਟਿਨ ਟਰੂਡੋ ਦਾ ਫੋਨ ਆਉਣ ‘ਤੇ ਖ਼ੁਸ਼ੀ ਹੋਈ ਹੈ ।

ਇਸ ਦੇ ਨਾਲ ਹੀ, ਅਸੀਂ ਹੋਰ ਮਹੱਤਵਪੂਰਨ ਮੁੱਦਿਆਂ ਜਿਵੇਂ ਮੌਸਮ ‘ਚ ਤਬਦੀਲੀ ਅਤੇ ਵਿਸ਼ਵਵਿਆਪੀ ਆਰਥਿਕ ਬਹਾਲੀ ਬਾਰੇ ਗੱਲ ਕੀਤੀ ਹੈ’

ਕੈਨੇਡਾ ਵਿਖੇ ਫਾਈਜ਼ਰ ਅਤੇ ਮੋਡੇਰਨਾ ਦੇ ਟੀਕਿਆਂ ਦੀ ਡਿਲੀਵਰੀ ਤੈਅ ਮਾਤਰਾ ਵਿਚ ਨਾ ਹੋਣ ਕਰਕੇ ਕੈਨੇਡਾ ਐਸਟ੍ਰਾਜੈਨੇਕਾ ਦੇ ਟੀਕੇ ਨੂੰ ਵੀ ਜਲਦ ਹੀ ਹਰੀ ਝੰਡੀ ਦੇ ਸਕਦਾ ਹੈ, ਜਿਸ ਨਾਲ ਕੈਨੇਡਾ ਦਾ 20 ਮਿਲੀਅਨ ਖੁਰਾਕਾਂ ਦਾ ਇਕਰਾਰ ਹੋਇਆ ਹੈ ‌। ਇਸ ਦੇ ਨਾਲ ਹੀ ਗਲੋਬਲ ਆਰਥਿਕ ਰਿਕਵਰੀ ਅਤੇ ਜੀ- 7 ਦੇ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵੈਕਸੀਨ ਦੀ ਕੈਨੇਡਾ ਵਿਚ ਆ ਰਹੀ ਕਮੀ ਕਾਰਨ ਜਸਟਿਨ ਟਰੂਡੋ ਦੀ ਆਲੋਚਨਾ ਹੋ ਰਹੀ ਸੀ ਕਿ ਉਨ੍ਹਾਂ ਵਲੋਂ ਕੀਤਾ ਗਿਆ ਵਾਅਦਾ ਪੂਰਾ ਨਹੀਂ ਹੋ ਰਿਹਾ ਤੇ ਕੈਨੇਡਾ ਵੈਕਸੀਨ ਲਾਉਣ ਦੇ ਮਾਮਲੇ ਵਿਚ ਪਿੱਛੜਦਾ ਜਾ ਰਿਹਾ ਸੀ । ਪਰ ਹੁਣ ਉਹਨਾਂ ਨੂੰ ਕੋਈ ਉੱਮੀਦ ਬੱਝੀ ਜਾਪਦੀ ਹੈ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ