Corona in Amritsar: ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚੋਂ 2 Corona ਮਰੀਜ਼ ਅਤੇ 4 ਪੁਲਿਸ ਮੁਲਾਜ਼ਮ ਗਾਇਬ

2-patients-and-4-policemen-missing-from-hospital-amritsar

Corona in Amritsar: ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ Corona ਪਾਜ਼ੇਟਿਵ ਹਵਾਲਾਤੀ ਪ੍ਰਤਾਪ ਸਿੰਘ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਉਥੇ ਹੀ ਦੂਜੇ ਪਾਸੇ ਪ੍ਰਤਾਪ ਸਿੰਘ ਦੀ ਸੁਰੱਖਿਆ ਵਿਚ ਲੱਗੇ ਚਾਰੇ ਸੁਰੱਖਿਆ ਕਰਮਚਾਰੀ ਵੀ ਮੌਕੇ ਤੋਂ ਗਾਇਬ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਜੀਠਾ ਰੋਡ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਬੀਤੀ ਰਾਤ 12 ਵਜੇ ਦੇ ਕਰੀਬ ਪ੍ਰਤਾਪ ਸਿੰਘ ਨੇ ਸੁਰੱਖਿਆ ‘ਚ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਕਿਹਾ ਕਿ ਉਸ ਨੂੰਪਖਾਨਾ ਲੈ ਕੇ ਜਾਓ, ਜਦੋਂ ਉਹ ਉਸ ਨੂੰ ਹਸਪਤਾਲ ਪਖਾਨਾ ਲੈ ਕੇ ਗਏ ਤਾਂ ਉਸ ਨੇ ਕਿਹਾ ਕਿ ਉਸ ਦੀ ਹੱਥਕੜੀ ਖੋਲ੍ਹ ਦਿਓ ਤਾਂ ਜੋ ਉਹ ਅੰਦਰ ਜਾ ਕੇ ਪਖਾਨਾ ਕਰ ਸਕੇ, ਜਿਵੇਂ ਹੀ ਪੁਲਸ ਨੇ ਉਸ ਦੀ ਹੱਥਕੜੀ ਖੋਲ੍ਹੀ ਤਾਂ ਕੋਰੋਨਾ ਪਾਜ਼ੇਟਿਵ ਹਵਾਲਾਤੀ ਪ੍ਰਤਾਪ ਸਿੰਘ ਪੁਲਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਵਾਰਡ ‘ਚੋਂ ਫਰਾਰ ਹੋ ਗਿਆ। ਫਿਲਹਾਲ ਸੁਰੱਖਿਆ ਕਰਮਚਾਰੀ ਵੀ ਵਾਰਡ ਤੋਂ ਫਰਾਰ ਹਨ।