Pakistan Rape News: ਪਾਕਿਸਤਾਨ ਵਿੱਚ 15 ਸਾਲਾਂ ਹਿੰਦੂ ਕੁੜੀ ਨੂੰ ਧੱਕੇ ਨਾਲ ਮੁਸਲਮਾਨ ਬਣਾ ਕੇ ਕੀਤਾ ਵਿਆਹ

rape-with-15-year-old-hindu-girl-in-pakistan

Pakistan Rape News: COVID-19 ਮਹਾਮਾਰੀ ਨਾਲ ਜੂਝ ਰਹੇ ਪਾਕਿਸਤਾਨ ਵਿਚ ਹਿੰਦੂ ਕੁੜੀਆਂ ਦੇ ਅਗਵਾ ਹੋਣ ਅਤੇ ਉਹਨਾਂ ਨਾਲ ਬਲਾਤਕਾਰ ਕੀਤੇ ਜਾਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਦੇ ਸਾਹਮਣੇ ਆਏ ਇਕ ਹੋਰ ਮਾਮਲੇ ਵਿਚ ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਵਿਚ ਇਕ 15 ਸਾਲਾ ਹਿੰਦੂ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ ਗਿਆ।ਇਹੀ ਨਹੀਂ ਪੀੜਤਾ ਨੂੰ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ ਅਤੇ ਉਸ ਦਾ ਵਿਆਹ ਬਲਾਤਕਾਰ ਕਰਨ ਵਾਲੇ ਮੁਨੀਰ ਅਹਿਮਦ ਦੇ ਨਾਲ ਹੀ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: Corona Virus : ਦੁਨੀਆ ਦੇ ਸਿਰਫ ਇਹ 9 ਦੇਸ਼ ਨੇ ਜਿੱਥੇ ਨਹੀਂ ਪਹੁੰਚਿਆ Corona Virus

ਪਾਕਿਸਤਾਨ ਦੀ ਇਕ ਵੈਬਸਾਈਟ ਪਾਕਿਸਤਾਨ ਕ੍ਰਿਸ਼ਚੀਅਨ ਪੋਸਟ ਦੇ ਮੁਤਾਬਕ ਹਿੰਦੂ ਬੱਚੀ ਨੂੰ ਉਸ ਦੇ ਪਿੰਡ ਵਿਚ ਹੀ ਰਹਿਣ ਵਾਲੇ ਮੁਨੀਰ ਅਹਿਮਦ ਨੇ ਅਗਵਾ ਕੀਤਾ ਸੀ। 13 ਮਾਰਚ ਨੂੰ ਅਗਵਾ ਕੀਤੇ ਜਾਣ ਦੇ ਬਾਅਦ ਬੱਚੀ ਨੂੰ ਫੈਸਲਾਬਾਦ ਲਿਜਾਇਆ ਗਿਆ। ਬੱਚੀ ਦੇ ਨਾਲ ਬਲਾਤਕਾਰ ਕਰਨ ਦੇ ਬਾਅਦ ਉਸ ਨੂੰ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ। ਇਸ ਦੇ ਬਾਅਦ ਮੁਨੀਰ ਨੇ ਹਿੰਦੂ ਬੱਚੀ ਨਾਲ ਜ਼ਬਰਦਸਤੀ ਵਿਆਹ ਕਰ ਲਿਆ।

ਉੱਧਰ ਬੱਚੀ ਦੀ ਮਾਂ ਨੂੰ ਹੁਣ ਇਹ ਡਰ ਸਤਾ ਰਿਹਾ ਹੈ ਕਿ ਮੁਨੀਰ ਉਹਨਾਂ ਨੂੰ ਅਤੇ ਉਸ ਦੀਆਂ 5 ਹੋਰ ਬੱਚੀਆਂ ਨੂੰ ਪਰੇਸ਼ਾਨ ਕਰ ਸਕਦਾ ਹੈ। ਜਾਣਕਾਰੀ ਮੁਤਾਬਕ ਬੱਚੀ ਦੇ ਪਿਤਾ ਦੀ ਕਾਫੀ ਪਹਿਲਾਂ ਮੌਤ ਹੋ ਚੁੱਕੀ ਹੈ। ਬੱਚੀ ਦੀ ਮਾਂ ਆਪਣੇ ਘਰ ਨੂੰ ਤਾਲਾ ਲਗਾ ਕੇ ਆਪਣੇ ਰਿਸ਼ਤੇਦਾਰ ਦੇ ਘਰ ਰਹਿਣ ਲਈ ਚਲੀ ਗਈ ਹੈ। ਬੱਚੀ ਦੀ ਮਾਂ ਨੇ ਕਿਹਾ,”ਅਸੀਂ ਮਜ਼ਦੂਰ ਹਾਂ ਅਤੇ ਪੂਰਾ ਦਿਨ ਖੇਤੀ ਕਰਦੇ ਹਾਂ ਉਦੋਂ ਜਾ ਕੇ ਸਾਡੇ 6 ਬੱਚਿਆਂ ਦਾ ਪੇਟ ਭਰਦਾ ਹੈ। ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ। ਸਾਡੇ ਲਈ ਹਰੇਕ ਦਿਨ ਸੰਘਰਸ਼ ਭਰਪੂਰ ਹੈ। ਮੈਂ ਇਕਦਮ ਟੁੱਟ ਚੁੱਕੀ ਹਾਂ ਅਤੇ ਪੂਰਾ ਦਿਨ ਰੋਂਦੀ ਰਹਿੰਦੀ ਹਾਂ। ਮੈਂ ਆਪਣੀ ਬੇਟੀ ਵਾਪਸ ਚਾਹੁੰਦੀ ਹਾਂ।”

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ