Corona in Quwait: ਦੁਨੀਆਂ ਭਰ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਕੁਵੈਤ ਵਿੱਚ ਹੁਣ ਤੱਕ ਹੋਈਆਂ 230 ਮੌਤਾਂ

230-people-died-in-kuwait-due-to-corona
Corona in Quwait: ਕੁਵੈਤ ਵਿਚ ਬੁੱਧਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ 710 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 29,359 ਹੋ ਗਈ ਅਤੇ 4 ਹੋਰ ਲੋਕਾਂ ਦੀ ਮੌਤ ਦੇ ਨਾਲ ਮਿ੍ਰਤਕਾਂ ਦੀ ਗਿਣਤੀ 230 ਹੋ ਗਈ ਹੈ। ਸਿਹਤ ਮੰਤਰਾਲੇ ਦੇ ਬਿਆਨ ਮੁਤਾਬਕ ਦੇਸ਼ ਵਿਚ ਅਜੇ 13,379 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 191 ਆਈ. ਸੀ. ਯੂ. ਵਿਚ ਦਾਖਲ ਹਨ।

ਇਹ ਵੀ ਪੜ੍ਹੋ: China vs India: ਚੀਨ ਦੀ ਭਾਰਤ ਨੂੰ ਸਿੱਧੀ ਚਿਤਾਵਨੀ, “ਡੋਕਲਾਮ ਨਹੀਂ ਹੈ ਲੱਦਾਖ , ਜੰਗ ਲਈ ਪੂਰੀ ਤਰਾਂ ਤਿਆਰ

ਮੰਤਰਾਲੇ ਨੇ ਦੱਸਿਆ ਕਿ 1469 ਹੋਰ ਮਰੀਜ਼ਾਂ ਦੇ ਠੀਕ ਹੋਣ ਤੋਂ ਵਾਲੇ ਲੋਕਾਂ ਦੀ ਗਿਣਤੀ ਵਧ ਕੇ 15,750 ਹੋ ਗਈ ਹੈ। ਕੁਵੈਤ ਵਿਚ ਬੀਤੀ 31 ਮਈ ਨੂੰ ਪੂਰਣ ਕਰਫਿਊ ਹਟਾ ਲਿਆ ਗਿਆ ਸੀ ਅਤੇ 3 ਹਫਤੇ ਦਾ ਅੰਸ਼ਕ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ ਤਾਂ ਜੋ ਆਮ ਜੀਵਨ ਫਿਰ ਤੋਂ ਪਰਤ ਸਕੇ। ਕੁਵੈਤ ਅਤੇ ਇਸ ਗਲੋਬਲ ਮਹਾਮਾਰੀ ਦਾ ਜਨਮਦਾਤਾ ਚੀਨ ਕੋਰੋਨਾਵਾਇਰਸ ਦੀ ਰੋਕਥਾਮ ਲਈ ਇਕ-ਦੂਜੇ ਦਾ ਹਰ ਸੰਭਵ ਸਹਿਯੋਗ ਅਤੇ ਸਮਰਥਨ ਕਰ ਰਹੇ ਹਨ। ਦੱਸ ਦਈਏ ਕਿ ਕੁਵੈਤ ਸਮੇਤ ਬਾਕੀ ਖਾੜੀ ਦੇਸ਼ਾਂ ਵਿਚ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ਵਿਚ ਕੰਮ ਕਰਦੇ ਹਨ, ਜਿਸ ਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਦਾ ਖਤਰਾ ਬਣਿਆ ਹੋਇਆ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ