ਵੋਟ ਨਾ ਪਾਉਣ ‘ਤੇ ਕਾਂਗਰਸੀ ਸਰਪੰਚ ਵੱਲੋ ਕੁੱਟੇ ਗਏ ਦਲਿਤ ਪਰਿਵਾਰ ਦੇ ਕੁਟਾਪੇ ਦੀ ਵਿਡਿਓ ਹੋਈ ਵਾਇਰਲ


ਕਾਂਗਰਸੀ ਲੀਡਰ ਵੱਲੋ  ਕੁੱਟਮਾਰ ਦਾ ਸ਼ਿਕਾਰ ਹੋਏ ਪਰਿਵਾਰ ਦੇ ਕੁਟਾਪੇ ਦੀ ਵਿਡਿਓ ਵਾਇਰਲ ਹੋ ਰਹੀ ਹੈ । ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਡੇਰਾ ਮੀਰਮੀਰਾ ਵਿੱਚ ਕੁਝ ਲੋਕਾਂ ਨੇ ਦਲਿਤ ਪਰਿਵਾਰ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੀੜਤਾਂ ਵੱਲੋਂ ਇਸ ਦਾ ਇਲਜ਼ਾਮ ਸਰਪੰਚੀ ਜਿੱਤੇ ਕਾਂਗਰਸੀ ਲੀਡਰ ‘ਤੇ ਲਾਇਆ।

ਇਹ ਵੀ ਪੜ੍ਹੋ : ਵੋਟ ਨਾ ਪਾਉਣ ‘ਤੇ ਕਾਂਗਰਸੀ ਸਰਪੰਚ ਨੇ ਕੀਤਾ ਦਲਿਤ ਪਰਿਵਾਰ ਦਾ ਕੁਟਾਪਾ

ਕੁੱਟਮਾਰ ਦਾ ਸ਼ਿਕਾਰ ਹੋਏ ਪਰਿਵਾਰ ਨੇ ਦੱਸਿਆ ਕਿ ਕਾਂਗਰਸ ਦਾ ਜੇਤੂ ਸਰਪੰਚ ਪਹਿਲਾਂ ਵੋਟ ਬਦਲੇ ਕਈ ਲਾਲਚ ਦਿੱਤੇ ਸਨ, ਪਰ ਉਨ੍ਹਾਂ ਗੱਲ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਵੋਟਾਂ ਮਗਰੋਂ ਅੱਜ ਸਵੇਰੇ ਦਰਜਨ ਭਰ ਵਿਅਕਤੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਪਰਿਵਾਰ ਦੇ ਕਈ ਮੈਂਬਰ ਜ਼ਖ਼ਮੀ ਹੋ ਗਏ। ਪੀੜਤਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ।