Corona in Fatehgarh Sahib: ਖਮਾਣੋਂ ਦੇ ਪਿੰਡ ਪਨੈਚਾਂ ‘ਚ ਸੋਮਵਾਰ ਨੂੰ ਕੋਰੋਨਾ ਮਹਾਮਾਰੀ ਦੇ 5 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ‘ਚ 2 ਮਰਦ ਅਤੇ 3 ਜਨਾਨੀਆਂ ਸ਼ਾਮਲ ਹਨ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਮ. ਓ. ਡਾ ਹਰਭਜਨ ਰਾਮ ਨੇ ਦੱਸਿਆ ਕਿ ਪੀੜਤ ਵਿਅਕਤੀ ਜਿਨ੍ਹਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਅੱਜ ਸਵੇਰੇ ਪਾਜ਼ੇਟਿਵ ਆਈ ਹੈ, ਬੀਤੇ ਦਿਨੀਂ ਦਿੱਲੀ ਤੋਂ ਵਿਆਹ ‘ਚ ਹਿੱਸਾ ਲੈਣ ਉਪਰੰਤ ਆਪਣੇ ਪਿੰਡ ਪਹੁੰਚੇ ਸਨ। ਜਿਨ੍ਹਾਂ ਦੇ ਬਾਅਦ ਵਿਚ ਵਿਭਾਗ ਵਲੋਂ ਟੈਸਟ ਕੀਤੇ ਗਏ ਸਨ, ਟੈਸਟ ਰਿਪੋਰਟ ਆਉਣ ‘ਤੇ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਐੱਸ. ਐੱਮ. ਓ. ਮੁਤਾਬਕ ਇਨ੍ਹਾਂ ਨੂੰ ਹੁਣ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਇਲਾਜ ਲਈ ਭੇਜਿਆ ਗਿਆ ਹੈ।