Corona in Spain: ਸਪੇਨ ਨੂੰ Corona ਤੋਂ ਮਿਲੀ ਰਾਹਤ, ਪਿਛਲੇ 2 ਹਫਤਿਆਂ ਵਿੱਚ ਸਭ ਤੋਂ ਘੱਟ ਮੌਤਾਂ

corona-spain-sees-lowest-death-daily-toll-in-17-days

ਸਪੇਨ ਵਿਚ 17 ਦਿਨਾਂ ਵਿਚ ਪਹਿਲੀ ਵਾਰ Coronavirus ਇਨਫੈਕਸ਼ਨ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਸਭ ਤੋਂ ਵਧੇਰੇ ਕਮੀ ਦਰਜ ਕੀਤੀ ਗਈ ਹੈ। ਇਹ ਅੰਕੜਾ 605 ਰਿਹਾ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਪੇਨ ਵਿਚ ਮ੍ਰਿਤਕਾਂ ਦੀ ਕੁੱਲ ਗਿਣਤੀ ਵਧ ਕੇ 15,843 ‘ਤੇ ਪਹੁੰਚ ਗਈ ਹੈ। ਸਪੇਨ ਵਿਚ ਵਾਇਰਸ ਕਾਰਨ ਪ੍ਰਭਾਵਿਤ ਲੋਕਾਂ ਦੀ ਗਿਣਤੀ 1,57,022 ‘ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ: Corona in Pakistan: ਪਾਕਿਸਤਾਨ ਵਿੱਚ Corona ਦਾ ਕਹਿਰ, Corona Positive ਮਾਮਲਿਆਂ ਦੀ ਗਿਣਤੀ 4600 ਤੋਂ ਪਾਰ

ਹਾਲਾਂਕਿ ਸਪੇਨ ਦੀ ਸਰਕਾਰ ਨੇ ਤਾਜ਼ਾ ਅੰਕੜਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 17 ਦਿਨਾਂ ਵਿਚ ਮੌਤ ਦੀ ਗਿਣਤੀ ਦਾ ਸਭ ਤੋਂ ਘੱਟ ਹੋਣਾ ਬੇਸ਼ੱਕ ਰਾਹਤ ਵਾਲੀ ਖਬਰ ਹੈ। ਦੁਨੀਆ ਭਰ ਵਿਚ Coronavirusਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਟਲੀ ਤੇ ਅਮਰੀਕਾ ਤੋਂ ਬਾਅਦ ਸਪੇਨ ਵਿਚ ਇਸ ਮਹਾਮਾਰੀ ਕਾਰਨ ਸਭ ਤੋਂ ਵਧੇਰੇ ਮੌਤਾਂ ਹੋਈਆਂ ਹਨ।

ਵਰਲਡ ਓ ਮੀਟਰ ਮੁਤਾਬਕ Coronavirus ਕਾਰਨ ਇਟਲੀ ਵਿਚ 18,279 ਲੋਕ, ਅਮਰੀਕਾ ਵਿਚ 16,697 ਲੋਕ ਅਤੇ ਸਪੇਨ ਵਿਚ 15,843 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਦੁਨੀਆ ਭਰ ਵਿਚ ਇਸ ਵਾਇਰਸ ਦੇ ਮਾਮਲੇ 16 ਲੱਖ ਦਾ ਅੰਕੜਾ ਪਾਰ ਕਰ ਗਏ ਤੇ 96 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋਈ ਹੈ। ਹਾਲਾਂਕਿ 3.6 ਲੱਖ ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਪਰਤੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ