Corona in Spain: ਸਪੇਨ ਵਿੱਚ Corona ਦਾ ਪ੍ਰਕੋਪ ਲਗਾਤਾਰ ਜਾਰੀ, 24 ਘੰਟਿਆਂ ਵਿੱਚ 551 ਮੌਤਾਂ

corona-outbreak-in-spain-551-deaths-in-2-hours

Corona in Spain: ਸਪੇਨ ਵਿਚ ਵੀਰਵਾਰ ਨੂੰ Coronavirus ਕਾਰਣ ਹੋਰ 551 ਲੋਕਾਂ ਦੀ ਮੌਤ ਦੇ ਨਾਲ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 19 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਦੇਸ਼ ਵਿਚ ਵਾਇਰਸ ਕਾਰਣ ਬੀਤੇ ਪੰਜ ਹਫਤਿਆਂ ਤੋਂ ਜਾਰੀ Lockdown ਦੇ ਕਾਰਣ ਮੌਤ ਦਰ ਵਿਚ ਥੌੜੀ ਗਿਰਾਵਟ ਦਰਜ ਕੀਤੀ ਗਈ ਹੈ। ਦੁਨੀਆ ਦੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਸਪੇਨ ਵਿਚ ਬੀਤੇ 15 ਦਿਨਾਂ ਦੌਰਾਨ ਇਨਫੈਕਸ਼ਨ ਦੀ ਦਰ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਬੀਤੇ ਦਿਨ ਇਹ ਮਾਮਲੇ ਮੁੜ ਵਧ ਗਏ।

ਇਹ ਵੀ ਪੜ੍ਹੋ: Corona in France: ਫਰਾਂਸ ਵਿੱਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ਵਿੱਚ 1400 ਤੋਂ ਜਿਆਦਾ ਮੌਤਾਂ

ਦੇਸ਼ ਵਿਚ Coronavirus ਦੇ ਨਵੇਂ 5,183 ਮਰੀਜ਼ਾਂ ਨਾਲ ਇਨਫੈਕਸ਼ਨ ਦੇ ਕੁੱਲ ਮਾਮਲੇ 1,82,816 ਹੋ ਗਏ ਹਨ, ਜੋ ਸਭ ਤੋਂ ਵਧੇਰੇ ਪ੍ਰਭਾਵਿਤ ਅਮਰੀਕਾ ਤੋਂ ਬਾਅਦ ਦੂਜਾ ਸਭ ਤੋਂ ਵਧੇਰੇ ਹੈ। ਤਾਜ਼ਾਂ ਮੌਤਾਂ ਨਾਲ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 19,130 ਹੋ ਗਈ ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਇਸ ਵਾਇਰਸ ਨਾਲ 20 ਲੱਖ ਤੋਂ ਵਧੇਰੇ ਲੋਕ ਇਨਫੈਕਟਡ ਹੋਏ ਹਨ, ਜਿਹਨਾਂ ਵਿਚੋਂ 1,35,000 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ 5.2 ਲੱਖ ਤੋਂ ਵਧੇਰੇ ਅਜਿਹੇ ਵੀ ਲੋਕ ਹਨ, ਜਿਹਨਾਂ ਨੂੰ ਵਾਇਰਸ ਦੇ ਇਲਾਜ ਤੋਂ ਬਾਅਦ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ