ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਅਰਨਬ ਗੋਸਵਾਮੀ ਪਹੁੰਚੇ ਟੀਵੀ ਸਟੂਡੀਓ, ਊਧਵ ਠਾਕਰੇ ਨੂੰ ਕੀਤਾ ਚੈਂਲੇਂਜ

Arnab Goswami challenged Udhav Thackeray after getting bail

ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ, ਰਿਪਬਲਿਕ ਟੀਵੀ ਦੇ ਸੰਪਾਦਕ-ਇਨ-ਚੀਫ਼ ਅਰਨਬ ਗੋਸਵਾਮੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਪਾਰਟੀ ਦੇ ਮੁਖੀ ਊਧਵ ਠਾਕਰੇ ਨੂੰ ਕਥਿਤ ਤੌਰ ‘ਤੇ ਆਤਮ-ਹੱਤਿਆ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਦਾ ਹੁਕਮ ਦੇਣ ਦੇ ਦੋਸ਼ ਵਿਚ ਨਿਸ਼ਾਨਾ ਲਾਇਆ। ਅਰਨਬ ਨੇ ਇਸ ਨੂੰ ਫਰਜ਼ੀ ਮਾਮਲਾ ਦੱਸਿਆ। ਅਰਨਬ ਗੋਸਵਾਮੀ, ਜੋ ਇਕ ਹਫ਼ਤੇ ਤੋਂ ਨਿਆਇਕ ਹਿਰਾਸਤ ਵਿਚ ਸੀ, ਨੇ ਕਿਹਾ, “ਊਧਵ ਠਾਕਰੇ ਮੇਰੀ ਗੱਲ ਸੁਣੀਏ। ਤੁਸੀਂ ਹਾਰ ਗਏ ਹੋ। ਤੁਸੀਂ ਹਾਰ ਗਏ ਹੋ”।

ਅਰਨਬ ਗੋਸਵਾਮੀ ਜ਼ਮਾਨਤ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ 50,000 ਰੁਪਏ ਦਾ ਜ਼ਮਾਨਤ ਬਾਂਡ ਜਮ੍ਹਾਂ ਕਰਨ ਤੋਂ ਬਾਅਦ ਜ਼ਮਾਨਤ ਦੇ ਦਿੱਤੀ। ਗੋਸਵਾਮੀ ਰਾਤ ਕਰੀਬ ਸਾਢੇ 8 ਵਜੇ ਮੁੰਬਈ ਦੇ ਨੇੜੇ ਤਾਲੋਜਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਚੈਨਲ ਦੇ ਲੋਅਰ ਪਰਲ ਸਟੂਡੀਓ ਪਹੁੰਚੇ।

ਅਰਨਬ ਗੋਸਵਾਮੀ ਬਨਾਮ ਅਨਿਲ ਦੇਸ਼ਮੁਖ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇਸ ਸਾਲ ਮਈ ਵਿੱਚ ਐਲਾਨ ਕੀਤਾ ਸੀ ਕਿ ਆਰਕੀਟੈਕਟ ਅਦਨਿਆ ਨਾਇਕ ਦੀ ਬੇਟੀ ਦੀ ਤਾਜ਼ਾ ਸ਼ਿਕਾਇਤ ‘ਤੇ ਮੁੜ ਜਾਂਚ ਦੇ ਆਦੇਸ਼ ਦਿੱਤਾ ਗਏ ਸੀ। ਗ੍ਰਹਿ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਨਾਇਕ ਦੀ ਬੇਟੀ ਨੇ ਅਲੀਬਾਗ ਪੁਲਿਸ ‘ਤੇ ਦੋਸ਼ ਲਾਇਆ ਸੀ ਕਿ ਉਹ ਚੈਨਲ ਤੋਂ ਬਕਾਇਆ ਅਦਾ ਨਾ ਕਰਨ ਦੀ ਜਾਂਚ ਨਹੀਂ ਕਰ ਰਹੀ ਸੀ। ਉਸਨੇ ਦਾਅਵਾ ਕੀਤਾ ਕਿ ਇਸੇ ਕਰਕੇ ਉਸਦੇ ਪਿਤਾ ਅਤੇ ਦਾਦੀ ਨੂੰ ਮਈ 2018 ਵਿੱਚ ਆਤਮਹੱਤਿਆ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ।

ਅਰਨਬ ਨੇ ਕਿਹਾ ਕਿ ਤਲੋਜਾ ਜੇਲ੍ਹ ‘ਚ ਉਨ੍ਹਾਂ ਤੋਂ ਪੁਲਿਸ ਤਿੰਨ ਵਾਰ ਪੁੱਛਗਿਛ ਕਰਦੀ ਸੀ ਉਨ੍ਹਾਂ ਕਿਹਾ, ‘ਊਧਵ ਠਾਕਰੇ ਤੁਸੀਂ ਮੈਨੂੰ ਇਕ ਪੁਰਾਣੇ, ਫਰਜ਼ੀ ਮਮਾਲੇ ‘ਚ ਗ੍ਰਿਫਤਾਰ ਕੀਤਾ, ਤੇ ਮੇਰੇ ਤੋਂ ਮਾਫੀ ਤਕ ਨਹੀਂ ਮੰਗੀ। ਖੇਡ ਹੁਣ ਸ਼ੁਰੂ ਹੋਈ ਹੈ।’ ਗੋਸਵਾਮੀ ਨੇ ਕਿਹਾ ਉਹ ਹਰ ਭਾਸ਼ਾ ‘ਚ ਰਿਪਬਲਿਕ ਟੀਵੀ ਸ਼ੁਰੂ ਕਰਨਗੇ ਤੇ ਅੰਤਰਰਾਸ਼ਟਰੀ ਮੀਡੀਆ ‘ਚ ਵੀ ਉਨ੍ਹਾਂ ਦੀ ਪਛਾਣ ਹੈ।

ਫਿਰ ਤੋਂ ਗ੍ਰਿਫਤਾਰ ਹੋਣ ਦੇ ਖਦਸ਼ੇ ਤੇ ਗੋਸਵਾਮੀ ਨੇ ਕਿਹਾ, ’ਮੈਂ’ਤੁਸੀਂ ਜੇਲ੍ਹ ਦੇ ਅੰਦਰੋਂ ਵੀ ਚੈਨਲ ਸ਼ੁਰੂ ਕਰਾਂਗਾ ਤੇ ਤੁਸੀਂ ਕੁਝ ਨਹੀਂ ਕਰ ਸਕੋਗੇ।’ ਗੋਸਵਾਮੀ ਨੇ ਅੰਤਿਮ ਜ਼ਮਾਨਤ ਦੇਣ ਲਈ ਸੁਪਰੀਮ ਕੋਰਟ ਦਾ ਸ਼ੁਕਰੀਆ ਕੀਤਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ