ਫ਼ੌਜ ਦੀ ਜਿਪਸੀ ਨਾਲ ਵਾਪਰਿਆ ਦਰਦਨਾਕ ਹਾਦਸਾ , ਅੱਗ ਲੱਗਣ ਕਾਰਨ 3 ਜਵਾਨਾਂ ਦੀ ਮੌਤ, 5 ਗੰਭੀਰ ਜ਼ਖਮੀ

Tragic-accident-with-army-gypsy

ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਰਾਜਿਆਸਰ ਥਾਣਾ ਖੇਤਰ ਵਿੱਚ ਬੁੱਧਵਾਰ ਦੀ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਇੰਡੀਅਨ ਆਰਮੀ (Indian Army) ਦੀ ਇੱਕ ਜਿਪਸੀ ਹਾਦਸਾਗ੍ਰਸਤ ਹੋ ਗਈ ਹੈ। ਇਸ ਹਾਦਸੇ ਤੋਂ ਬਾਅਦ ਜਿਪਸੀ ਪਲਟ ਗਈ ਅਤੇ ਅੱਗ ਲੱਗ ਗਈ ਹੈ। ਇਸ ਨਾਲ ਜਿਪਸੀ ਵਿੱਚ ਸਵਾਰ ਤਿੰਨ ਫੌਜ ਦੇ ਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ।

ਰਾਤ ਨੂੰ ਕਰੀਬ ਢਾਈ ਵਜੇ ਸੂਰਤਗੜ੍ਹ-ਛਤਰਗੜ੍ਹ ਰੋਡ ‘ਤੇ ਇੰਦਰਾ ਗਾਂਧੀ ਨਹਿਰ ਦੇ 330 ਆਰਡੀ ਦੇ ਨੇੜੇ ਵਾਪਰਿਆ ਹੈ। ਇਥੇ ਸੈਨਾ ਦੀ ਇਕ ਜਿਪਸੀ ਬੇਕਾਬੂ ਹੋ ਕੇ ਟੋਏ ਵਿਚ ਡਿੱਗ ਗਈ ਹੈ। ਪਲਟਣ ਤੋਂ ਬਾਅਦ ਜਿਪਸੀ ਨੂੰ ਭਿਆਨਕ ਅੱਗ ਲੱਗ ਗਈ ਹੈ। ਇਸ ਹਾਦਸੇ ਵਿੱਚ ਜਿਪਸੀ ਵਿੱਚ 3 ਫੌਜੀ ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਪੰਜ ਸੈਨਿਕ ਗੰਭੀਰ ਜ਼ਖਮੀ ਹੋ ਗਏ।

ਸੂਰਤਗੜ੍ਹ ਦੇ ਟਰਾਮਾ ਹਸਪਤਾਲ ਵਿਚ ਮੁਢਲੀ ਸਹਾਇਤਾ ਦੇਣ ਉਪਰੰਤ ਮਿਲਟਰੀ ਹਸਪਤਾਲ ਲਿਜਾਇਆ ਗਿਆ ਹੈ। ਫੌਜ ਦੇ ਇਹ ਜਵਾਨ ਬਠਿੰਡਾ ਦੀ 47-AD ਯੂਨਿਟ ਦੇ ਦੱਸੇ ਜਾ ਰਹੇ ਹਨ। ਇਹ ਸਾਰੇ ਸਿਪਾਹੀ ਅਭਿਆਸ ਲਈ ਸੂਰਤਗੜ੍ਹ ਆਏ ਹੋਏ ਸਨ। ਇਸ ਘਟਨਾ ਤੋਂ ਬਾਅਦ ਆਸਪਾਸ ਦੇ ਪਿੰਡ ਵਾਸੀਆਂ ਨੇ ਕਿਸੇ ਤਰ੍ਹਾਂ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ 3 ਸਿਪਾਹੀ ਜ਼ਿੰਦਾ ਸੜ ਚੁੱਕੇ ਸਨ।

ਪਿੰਡ ਵਾਸੀਆਂ ਦੀ ਜਾਣਕਾਰੀ ‘ਤੇ ਰਾਜਿਆਸਰ ਥਾਣਾ ਪੁਲਿਸ ਮੌਕੇ’ ਤੇ ਪਹੁੰਚੀ ਅਤੇ ਗੰਭੀਰ ਰੂਪ ਨਾਲ ਜ਼ਖਮੀ ਪੰਜ ਜਵਾਨਾਂ ਨੂੰ ਸੂਰਤਗੜ੍ਹ ਦੇ ਟਰਾਮਾ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੇ ਨਾਲ 3 ਮ੍ਰਿਤਕ ਸਿਪਾਹੀਆਂ ਦੀਆਂ ਲਾਸ਼ਾਂ ਨੂੰ ਸੂਰਤਗੜ੍ਹ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਮ੍ਰਿਤਕਾਂ ਵਿਚੋਂ ਇਕ ਫੌਜ ਦਾ ਸੂਬੇਦਾਰ ਦੱਸਿਆ ਜਾਂਦਾ ਹੈ ਤੇ ਦੂਸਰੇ 2 ਫੌਜ ਦੇ ਜਵਾਨ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ