ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਭਾਰਤੀ ਮਹਿਲਾ ਹਾਕੀ ਟੀਮ ਨੂੰ ਇਤਿਹਾਸ ਰਚਣ ਅਤੇ ਓਲੰਪਿਕ 2020 ਦੇ ਸੈਮੀਫਾਈਨਲ ਵਿੱਚ ਪਹੁੰਚਣ ਲਈ ਵਧਾਈ ਦਿੱਤੀ ਹੈ।
ਮੁੱਖ ਮੰਤਰੀ ਨੇ ਟਵੀਟ ਕੀਤਾ, “ਤਿੰਨ ਵਾਰ ਦੀ ਓਲੰਪਿਕ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ ਓਲੰਪਿਕ ਸੈਮੀਫਾਈਨਲ ਵਿੱਚ ਥਾਂ ਬਣਾਉਣ ਲਈ ਸਾਡੀ ਮਹਿਲਾ #ਹਾਕੀ ਟੀਮ ‘ਤੇ ਮਾਣ ਹੈ।”
ਉਨ੍ਹਾਂ ਕਿਹਾ, “ਅੰਮ੍ਰਿਤਸਰ ਤੋਂ ਗੁਰਜੀਤ ਕੌਰ ਨੂੰ ਸਲਾਮ ਜਿਸ ਨੇ ਮੈਚ ਦਾ ਇਕਲੌਤਾ ਗੋਲ ਕੀਤਾ। ਅਸੀਂ ਇਤਿਹਾਸ ਦੀ ਦਹਿਲੀਜ਼ ‘ਤੇ ਹਾਂ। ਸ਼ੁਭਕਾਮਨਾਵਾਂ, ਲੜਕੀਆਂ, ਸੋਨ ਤਮਗੇ ਜਿੱਤੋ।”