ਜਲੰਧਰ

Jalandhar Breaking News: ਫੌਜ਼ੀ ਵੀਰਾਂ ਲਈ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਵਿੱਤਕਰਾ ਕਿਉਂ ਕਰ ਰਹੀ ਹੈ..?

Jalandhar Breaking News: ਫ਼ੌਜੀ ਇੱਕ ਬਹੁਤ ਹੀ ਵਿਲੱਖਣ ਤੇ ਜੋਸ਼ ਭਰਿਆ ਸ਼ਬਦਾਂ ਵਿੱਚੋ ਇੱਕ ਮਹਾਨ ਸ਼ਬਦ ਹੈ। ਜੋ ਨੌਜਵਾਨ ਦੇਸ਼ ਲਈ ਕੁੱਝ ਕਰਨ ਦੀ ਚਾਅ ਰੱਖਦੇ ਹਨ, ਉਹ ਆਪਣੇ ਲਈ ਫੌਜ਼ ਨੂੰ ਹੀ ਵੱਧ ਅਹਿਮੀਅਤ ਦਿੰਦੇ ਹਨ। ਪਰ ਜੇਕਰ ਫੌਜ਼ ਜਾਂ ਫ਼ੌਜੀ ਸਾਡੇ ਨੌਜਵਾਨਾਂ ਲਈ ਇੱਕ ਪ੍ਰੇਣਾ ਦਾ ਸ੍ਰੋਤ ਅਤੇ ਸੰਦੇਸ਼ ਹਨ ਤਾਂ ਫੇਰ ਇਨ੍ਹਾਂ ਫੌਜ਼ੀ ਵੀਰਾਂ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿੱਤਕਰਾ ਕਿਉਂ ਕਰ ਰਹੀ ਹੈ। ਫੌਜ਼ੀ ਬਣਨਾ ਜਾਂ ਫ਼ੌਜ ਵਿੱਚ ਭਰਤੀ ਹੋਣਾ ਆਪਣੇ ਆਪ ਨੂੰ ਬਲਦੀ ਭੱਠੀ ਵਿੱਚ ਦੇਣ ਦੇ ਹੀ ਬਰਾਬਰ ਹੁੰਦਾ ਹੈ।

ਇਹ ਵੀ ਪੜ੍ਹੋ: Sutlej River News: ਸਤਲੁਜ ਦਰਿਆ ਵਿੱਚ ਮਿਲੀਆਂ ਮਰੀਆਂ ਹੋਇਆ ਮੱਛੀਆਂ, ਨੇੜਲੇ ਇਲਾਕਿਆਂ ਇਹ ਸਹਿਮ ਦਾ ਮਾਹੌਲ

ਭਰਤੀ ਦੇ ਦੌਰਾਨ ਤੋਂ ਲੈ ਕੇ ਫ਼ੌਜ ਦੀ ਨੌ ਮਹੀਨੇ ਦੀ ਟ੍ਰੇਨਿੰਗ ਤੱਕ ਹਰੇਕ ਫੌਜ਼ੀ ਪੂਰੇ ਦੇਸ਼ ਲਈ ਆਪਣਾ ਆਪ ਨਿਸ਼ਾਵਰ ਕਰਨ ਤੱਕ ਦਾ ਜਜ਼ਬਾ ਅਤੇ ਹੌਂਸਲਾ ਆਪਣੇ ਅੰਦਰ ਇਕੱਠਾ ਕਰ ਲੈਂਦਾ ਹੈ। ਜ਼ਿਆਦਾਤਰ ਫ਼ੌਜੀ ਆਪਣੀ ਡਿਊਟੀ ਖ਼ਤਰਨਾਕ ਥਾਵਾਂ ਉੱਤੇ ਕਰਦੇ ਹਨ, ਜਿਵੇਂ ਰੇਗਿਸਤਾਨ ਦਾ ਤਾਪਮਾਨ 50 ਡਿਗਰੀ ਤੋਂ ਉੱਪਰ ਹੋਣਾ, ਗਲੇਸ਼ੀਅਰ ਤਲ ਤੋਂ 18500 ਫੁੱਟ ਦੀ ਉਚਾਈ ਤੇ ਤਾਪਮਾਨ 48 ਡਿਗਰੀ ਤੱਕ ਹੋਣਾ। ਦੂਸਰਾ ਉੱਥੇ ਆਕਸੀਜਨ ਦਾ ਘੱਟ ਹੋਣਾ ਜਾਂ ਨਾਮਾਤਰ ਹੀ ਹੁੰਦੀ ਹੈ। ਇਹੋ ਜਿਹੀਆਂ ਸਥਿਤੀਆਂ ਵਿੱਚ ਸਿਰ ਦਾ ਚਕਰਾਉਣਾ ਲਾਜ਼ਮੀ ਹੈ।

ਭਾਵੇਂ ਸਾਡੇ ਜਾਂਬਾਜ਼ ਫ਼ੌਜੀ ਵੀਰਾਂ ਨੇ 1962,1965,1975,1999 ਦੀਆਂ ਚਾਰ ਜੰਗਾਂ ਲੜੀਆਂ। ਇਨ੍ਹਾਂ ਜੰਗਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਫ਼ੌਜੀ ਵੀਰ ਸ਼ਹੀਦ ਵੀ ਹੋਏ ਅਤੇ ਜਿੱਤ ਵੀ ਫ਼ਤਹਿ ਕੀਤੀ। ਭਾਵੇਂ ਅਸੀਂ 130 ਕਰੋੜ ਤੋਂ ਵੱਧ ਆਬਾਦੀ ਵਾਲ਼ੇ ਲੋਕ ਇਨ੍ਹਾਂ ਫੌਜੀਆਂ ਦੇ ਸਹਾਰੇ ਅਰਾਮ ਦੀ ਨੀਂਦ ਸੌਂਦੇ ਹਾਂ ਪਰ ਕਿ ਅਸੀਂ ਇਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦੇ ਰਹੇ ਹਾਂ ਕਿ ਨਹੀਂ। ਸ਼ਹੀਦ ਹੋਏ ਫ਼ੌਜੀ ਵੀਰਾਂ ਲਈ ਇੱਕ ਦਿਨ ਵਾਸਤੇ ਆਪਣੇ ਆਪਣੇ ਫੇਸਬੁੱਕ ਪੇਜ਼ ਸਲਾਮ, ਜੈ ਹਿੰਦ,ਵਾਹਿਗੁਰੂ ਵਾਹਿਗੁਰੂ ਆਦਿ ਲਿਖਕੇ ਭਰ ਦਿੰਦੇ ਹਾਂ।

ਇਹ ਵੀ ਪੜ੍ਹੋ: Agricultural Products Smuggling News: ਖੇਤਾਂ ਅਤੇ ਵਾਤਾਵਰਣ ਪ੍ਰਣਾਲੀ ਨੂੰ ਖ਼ਤਰੇ ਵਿੱਚ ਪਾਉਣ ਦੇ ਲਈ ਹੋ ਰਹੀ ਹੈ ਖੇਤੀਬਾੜੀ ਉਤਪਾਦਾਂ ਦੀ ਤਸਕਰੀ

ਕੀ ਅਸੀਂ ਤੁਸੀਂ ਤੇ ਸਰਕਾਰਾਂ ਨੇ ਇਨ੍ਹਾਂ ਨੂੰ ਜਾਂ ਇਨ੍ਹਾਂ ਦੇ ਪਰਿਵਾਰਾਂ ਦੀ ਕਦੇ ਕਿਸੇ ਨੇ ਮੁੜਕੇ ਸਾਰ ਲਈ ਹੈ। ਸ਼ਾਇਦ ਨਹੀਂ, ਸਰਕਾਰਾਂ ਦੇ ਨਾਲ ਨਾਲ ਅਸੀਂ ਲੋਕ ਵੀ ਇਨ੍ਹਾਂ ਦੀਆਂ ਸੇਵਾਵਾਂ ਨੂੰ ਅੱਖੋਂ ਓਹਲੇ ਕਰ ਦਿੰਦੇ ਹਾਂ।
ਪਰ ਸਾਬਕਾ ਫੌਜੀਆਂ ਨੇ ਆਪਣੀ ਮੁੱਖ ਸ਼ਰਤ ਜਾਂ ਬੇਨਤੀ ਪੱਤਰ ਪ੍ਰਮੁੱਖ ਸਕੱਤਰ ਪੰਜਾਬ ਨੂੰ ਲਿਖਤੀ ਰੂਪ ਵਿੱਚ ਦਿੱਤੀ ਗਈ ਸੀ। ਕੀ ਸਾਡੇ ਵੱਲੋਂ ਫ਼ੌਜ ਵਿੱਚ ਦਿੱਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਕੇ 16,24,30 ਦੇ ਅਨੁਪਾਤ ਨੂੰ ਘਟਾਕੇ ਸਾਬਕਾ ਫੌਜੀਆਂ ਲਈ 8,12,15,ਕਰਕੇ ਤੱਰਕੀਆਂ ਦਿੱਤੀਆਂ ਜਾਣ ਤਾਂ ਜੋ ਉਨ੍ਹਾਂ ਵੱਲੋਂ ਫ਼ੌਜ ਵਿੱਚ ਨਿਭਾਈ ਗਈ ਡਿਊਟੀ ਉੱਤੇ ਉਹ ਫ਼ਕਰ ਮਹਿਸੂਸ ਕਰਨ।

ਜੇਕਰ ਕੋਈ ਵੀ ਫ਼ੌਜੀ ਵੀਰ ਆਪਣੀ ਰਿਟਾਇਰਮੈਂਟ ਤੋਂ ਬਾਅਦ ਪੰਜਾਬ ਪੁਲਸ ਵਿੱਚ ਆਪਣੇ ਕੋਟੇ ਮੁਤਾਬਕ ਦੁਬਾਰਾ ਡਿਊਟੀ ਕਰਨਾ ਚਾਹੁੰਦਾ ਹੈ ਤਾਂ ਉਸ ਵੱਲੋ ਫ਼ੌਜ ਵਿੱਚ ਨਿਭਾਈ ਗਈ ਸੇਵਾ ਦਾ ਪੂਰਾ ਪੂਰਾ ਲਾਭ ਮਿਲਣਾ ਚਾਹੀਦਾ ਹੈ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਚਾਹੀਂਦਾ ਹੈ ਕੀ ਸਾਡੇ ਸਾਬਕਾ ਫੌਜੀਆਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ, ਉਨ੍ਹਾਂ ਨੂੰ ਹਰੇਕ ਮਹਿਕਮੇ ਵਿੱਚ ਬਣਦੀਆਂ ਸਹੂਲਤਾਂ ਤੇ ਇੱਜ਼ਤ ਅਤੇ ਸਨਮਾਨ ਹਰੇਕ ਥਾਵੇਂ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Jalandhar Rape News: ਰਿਸਤਿਆਂ ਨੂੰ ਲਾਇਆ ਦਾਗ, ਯਾਰ ਨੇ ਹੀ ਕੀਤਾ ਯਾਰ ਦੀ ਸਕੀ ਭੈਣ ਨਾਲ ਜ਼ਬਰ-ਜਨਾਹ

ਕਿਉਂਕਿ ਸਾਬਕਾ ਫੌਜੀ ਹੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਣਾ ਦਾ ਸ੍ਰੋਤ ਹਨ, ਸੋ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਬਿਨਾਂ ਕਿਸੇ ਵੀ ਸ਼ਰਤ ਇਨ੍ਹਾਂ ਫੌਜੀਆਂ ਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਹੀ ਅਸੀਂ ਇੱਕ ਵਧੀਆਂ ਸਮਾਜ ਦੀ ਕਲਪਨਾਂ ਕਰ ਸਕਦੇ ਹਾਂ। ਇਨ੍ਹਾਂ ਸਾਬਕਾ ਫੌਜੀਆਂ ਦਾ ਸਤਿਕਾਰ ਪੂਰੇ ਦੇਸ਼ ਦਾ ਸਤਿਕਾਰ ਹੋਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago