Agricultural Products Smuggling News: ਖੇਤਾਂ ਅਤੇ ਵਾਤਾਵਰਣ ਪ੍ਰਣਾਲੀ ਨੂੰ ਖ਼ਤਰੇ ਵਿੱਚ ਪਾਉਣ ਦੇ ਲਈ ਹੋ ਰਹੀ ਹੈ ਖੇਤੀਬਾੜੀ ਉਤਪਾਦਾਂ ਦੀ ਤਸਕਰੀ

agricultural-products-smuggling-news
Agricultural Products Smuggling News: ਕਿਸੇ ਵੀ ਜਗ੍ਹਾ ਜਾਂ ਦੇਸ਼ ਦੀ ਬਨਸਪਤੀ ਲਈ ਬੀਜਾਂ ਦਾ ਬਹੁਤ ਮਹੱਤਵ ਹੈ। ਕਿਸੇ ਹੋਰ ਦੇਸ਼ ਤੋਂ ਆਇਆਂ ਮਾੜਾ ਬੀਜ ਬਨਸਪਤੀ ਨੂੰ ਤਬਾਹ ਕਰ ਸਕਦਾ ਹੈ। ਜੋ ਮਨੁੱਖ ਅਤੇ ਪਸ਼ੂਆਂ ਲਈ ਵੀ ਖਤਰਨਾਕ ਸਿੱਧ ਹੋ ਸਕਦਾ ਹੈ। ਪਿਛਲੇ ਦਿਨੀਂ ਅਜਿਹੀ ਘਟਨਾ ਅਮਰੀਕਾ ਵਿਚ ਦੇਖਣ ਨੂੰ ਮਿਲੀ ਹੈ। ਵਾਸ਼ਿੰਗਟਨ ਰਾਜ ਦੇ ਖੇਤੀਬਾੜੀ ਵਿਭਾਗ (ਡਬਲਿਊ.ਐੱਸ.ਡੀ.ਏ.) ਦੀ ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ 24 ਜੁਲਾਈ 2020 ਨੂੰ ਬੀਜ ਪ੍ਰਾਪਤ ਕਰਨ ਵਾਲੇ ਵਸਨੀਕਾਂ ਦੀਆਂ ਦੋ ਸ਼ਿਕਾਇਤਾਂ ਪ੍ਰਾਪਤ ਹੋਈਆਂ। ਅਮਰੀਕਾ ਦੇ ਇਨ੍ਹਾਂ ਵਸਨੀਕਾਂ ਕੋਲ ਇਹ ਬੀਜ ਪਾਰਸਲ ਦੇ ਰੂਪ ਵਿੱਚ ਬਿਨਾਂ ਕਿਸੇ ਆਡਰ ਤੋਂ ਆਇਆ ਸੀ।

ਇਹ ਵੀ ਪੜ੍ਹੋ: Jalandhar Rape News: ਰਿਸਤਿਆਂ ਨੂੰ ਲਾਇਆ ਦਾਗ, ਯਾਰ ਨੇ ਹੀ ਕੀਤਾ ਯਾਰ ਦੀ ਸਕੀ ਭੈਣ ਨਾਲ ਜ਼ਬਰ-ਜਨਾਹ

ਪਾਰਸਲ ਉੱਤੇ ਲੱਗੇ ਲੇਵਲ ਤੇ ‘ ਗਹਿਣੇ ‘ ਲਿਖਿਆ ਸੀ ਪਰ ਦਰਅਸਲ ਇਨ੍ਹਾਂ ਵਿੱਚ ਬੀਜ ਸਨ। ਵਿਭਾਗ ਮੁਤਾਬਕ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਵੀ ਆਈਆਂ, ਜਿਨ੍ਹਾਂ ਨੇ ਸੰਯੁਕਤ ਰਾਜ ਦੇ ਬੀਜ ਸਮਝ ਕੇ ਆਡਰ ਕੀਤੇ ਸਨ ਪਰ ਪਾਰਸਲ ਮਿਲਣ ਸਮੇਂ ਪੈਕਟ ਉੱਤੇ ਚੀਨ ਅਤੇ ਕਈ ਹੋਰ ਦੇਸ਼ਾਂ ਦੀ ਭਾਸ਼ਾ ਲਿਖੀ ਹੋਈ ਸੀ। ਵਿਭਾਗ ਅਨੁਸਾਰ ਪੌਦੇ ਦੀ ਦਰਾਮਦ ਦੇ ਨਿਯਮ ਅਤੇ ਕਸਟਮ ਚੋਰੀ (ਜਿਵੇਂ ਇੱਕ ਪੈਕਟ ਉੱਤੇ ਝੂਠੇ ਲੇਬਲ ਦੀ ਵਰਤੋਂ ਕਰਕੇ ਅਤੇ ਸਮੱਗਰੀ ਦੀ ਗਲਤ ਜਾਣਕਾਰੀ ਦੇ ਕੇ) ਬੀਜਾਂ ਨੂੰ ਦੇਸ਼ ਵਿਚ ਲਿਆਉਣ ਦੇ ਉਦੇਸ਼ ਨੂੰ ਸਮੱਗਲਿੰਗ ਵਜੋਂ ਮੰਨਿਆ ਜਾਂਦਾ ਹੈ।

ਖੇਤੀਬਾੜੀ ਉਤਪਾਦ ਅਤੇ ਇੱਕ ਗੈਰ ਕਾਨੂੰਨੀ ਧੰਦਾ ਹੋਣ ਦੇ ਨਾਲ ਖੇਤਾਂ, ਬਗੀਚਿਆਂ, ਜਾਨਵਰਾਂ ਅਤੇ ਵਾਤਾਵਰਣ ਲਈ ਗੰਭੀਰ ਖਤਰਾ ਹੈ। ‘‘ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਡਰੈਕਟਰ ਰੀਸਰਚ ਡਾ. ਨਵਤੇਜ ਸਿੰਘ ਬੈਂਸ ਨੇ ਦੱਸਿਆ ਕਿ ਇਕ ਦੇਸ਼ ਤੋਂ ਦੂਜੇ ਦੇਸ਼ ਬੀਜਾਂ ਦਾ ਅਦਾਨ ਪ੍ਰਦਾਨ ਮੁਕੰਮਲ ਨਿਯਮਾਂ ਅਧੀਨ ਹੁੰਦਾ ਹੈ। ਜੇਕਰ ਕਿਸੇ ਵੀ ਜਾਣਕਾਰੀ ਤੋਂ ਬਿਨਾ ਬੀਜਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ ਤਾਂ ਉਸ ਦਾ ਦੇਸ਼ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਵਿੱਚ ਨੈਸ਼ਨਲ ਬਿਊਰੋ ਔਫ਼ ਪਲਾਂਟ ਜੈਨੇਟਿਕਸ ਰਿਸੋਰਸਜ਼ ਜੋ ਕਿ ਇੱਕ ਨੋਡਲ ਏਜੰਸੀ ਹੈ ਜਿਸ ਰਾਹੀ ਬੀਜਾਂ ਦੇ ਜਰਮ ਪਲਾਜ਼ਮ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਨ। ਖੋਜਾਂ ਲਈ ਵਰਤੀਆਂ ਜਾਣ ਵਾਲੀਆਂ ਕਿਸਮਾਂ ਵੀ ਇਸ ਅਧੀਨ ਹੀ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਬੀਜਾਂ ਲਈ ਇਕ ਵੱਖਰੀ ਪ੍ਰਣਾਲੀ ਹੈ ਇਹ ਆਮ ਪਾਰਸਲ ਰਾਹੀਂ ਨਹੀਂ ਆ ਸਕਦੇ। ਜੇਕਰ ਅਜਿਹਾ ਹੁੰਦਾ ਹੈ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕੀ ਇਹ ਸਹੀ ਨਹੀਂ ਹਨ। ’’

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ