Jalandhar Rape News: ਰਿਸਤਿਆਂ ਨੂੰ ਲਾਇਆ ਦਾਗ, ਯਾਰ ਨੇ ਹੀ ਕੀਤਾ ਯਾਰ ਦੀ ਸਕੀ ਭੈਣ ਨਾਲ ਜ਼ਬਰ-ਜਨਾਹ

rape-with-friends-sister-in-nakodar-jalandhar
Jalandhar Rape News: ਦੋਸਤ ਦੀ ਨਾਬਾਲਿਗ ਭੈਣ ਨਾਲ ਵਿਆਹ ਦਾ ਲਾਰਾ ਲਾ ਕੇ ਜਬਰ-ਜ਼ਿਨਾਹ ਕਰਨ ਦੇ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਸ ਨੇ ਪੀੜਤ ਕੁੜੀ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪਿੰਡ ਚੱਕ ਮੁਗਲਾਨੀ ਦੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੀੜਤ ਨਾਬਾਲਗ ਕੁੜੀ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦੇ ਭਰਾ ਦਾ ਦੋਸਤ ਹਰਵਿੰਦਰ ਸਿੰਘ ਉਰਫ ਬਾਈ ਪੁੱਤਰ ਗੁਰਿੰਦਰ ਸਿੰਘ ਵਾਸੀ ਪਿੰਡ ਚੱਕ ਮੁਗਲਾਨੀ ਵਿਆਹ ਦਾ ਲਾਰਾ ਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਲੱਗ ਪਿਆ।

ਇਹ ਵੀ ਪੜ੍ਹੋ: Sutlej River News: ਸਤਲੁਜ ਦਰਿਆ ਵਿੱਚ ਮਿਲੀਆਂ ਮਰੀਆਂ ਹੋਇਆ ਮੱਛੀਆਂ, ਨੇੜਲੇ ਇਲਾਕਿਆਂ ਇਹ ਸਹਿਮ ਦਾ ਮਾਹੌਲ

ਹੁਣ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਸ ਨੇ ਮੇਰੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ ਹੈ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਕ ਨਾਬਾਲਗ ਕੁੜੀ ਦੇ ਘਰ ਵੜ ਕੇ ਉਸਨੂੰ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾਉਣ ਦੇ ਮਾਮਲੇ ‘ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਲੰਬੇ ਸਮੇਂ ਤੋਂ ਲੋੜੀਂਦੇ ਇਕ ਮੁਲਜ਼ਮ ਨੂੰ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕਰ ਲਿਆ ਸੀ। ਜਾਣਕਾਰੀ ਮੁਤਾਬਕ ਜੂਨ ਮਹੀਨੇ ‘ਚ ਇਕ ਨੇੜਲੇ ਪਿੰਡ ‘ਚ ਦੇਰ ਰਾਤ ਦੇ ਸਮੇਂ ਇਕ ਮੁਲਜ਼ਮ ਨੇ ਇਕ ਘਰ ‘ਚ ਵੜ ਕੇ ਨਾਬਾਲਗ ਕੁੜੀ ਨੂੰ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾਇਆ ਸੀ। ਜਦੋਂ ਲੜਕੀ ਵਲੋਂ ਰੌਲਾ ਪਾਉਣ ‘ਤੇ ਉਸਦੇ ਘਰਵਾਲੇ ਜਾਗ ਗਏ ਸਨ ਤਾਂ ਘਰਦਿਆਂ ਵੱਲੋਂ ਰੋਕਣ ‘ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ।