Sutlej River News: ਸਤਲੁਜ ਦਰਿਆ ਵਿੱਚ ਮਿਲੀਆਂ ਮਰੀਆਂ ਹੋਇਆ ਮੱਛੀਆਂ, ਨੇੜਲੇ ਇਲਾਕਿਆਂ ਇਹ ਸਹਿਮ ਦਾ ਮਾਹੌਲ

Rpanic-in-the-jalandhar-area-due-to-dead-fish-found-in-the-sutlej-river

Sutlej River News: ਜ਼ਹਿਰੀਲੀ ਸ਼ਰਾਬ ਦੇ ਨਾਲ ਪੰਜਾਬ ਦੇ ਵਿੱਚ 121 ਲੋਕਾਂ ਦੀ ਮੌਤ ਤੋਂ ਬਾਅਦ ਪੁਲਿਸ ਨੇ ਸੂਬੇ ਵਿੱਚ ਕਾਰਵਾਈ ਕੀਤੀ ਅਤੇ ਵੱਡੇ ਪੱਧਰ ‘ਤੇ ਨਕਲੀ ਤੇ ਜਹਰੀਲੀ ਸ਼ਰਾਬ ਸਣੇ ਤਸਕਰਾਂ ਨੂੰ ਫੜਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਜੋ ਸ਼ਰਾਬ ਬਰਾਮਦ ਹੋਈ ਉਸ ਨੂੰ ਕਈ ਥਾਂ ਨਸ਼ਟ ਕਰਨ ਲਈ ਦਰਿਆ ‘ਚ ਵਹਾਇਆ ਗਿਆ।

ਇਹ ਵੀ ਪੜ੍ਹੋ: Partap Bajwa News: ਕੈਪਟਨ ਜੇਕਰ ਮੇਰੀਆਂ ਚਿੱਠੀਆਂ ਦਾ ਜੁਆਬ ਦਿੰਦੇ ਤਾਂ ਅੱਜ ਇੰਨੀਆਂ ਮੌਤਾਂ ਨਹੀਂ ਸੀ ਹੋਣੀਆਂ: ਪ੍ਰਤਾਪ ਬਾਜਵਾ

ਇਸੇ ਦੌਰਾਨ ਹੁਣ ਖ਼ਬਰ ਆ ਰਹੀ ਹੈ ਕਿ ਸ਼ਾਹਕੋਟ ਇਲਾਕੇ ਵਿਚ ਸਤਲੁਜ ਦਰਿਆ ਵਿਚ ਕੁਝ ਮੱਛੀਆਂ ਮਰੀਆਂ ਹੋਇਆਂ ਮਿਲੀਆਂ। ਜਿਸ ਤੋਂ ਬਾਅਦ ਪਿੰਡ ਵਾਸੀਆ ਨੇ ਇਸ ਦੀ ਸੁਚਨਾ ਸੰਤ ਸੀਚੇਵਾਲ ਨੂੰ ਦਿਤੀ। ਹੁਣ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਹਾਦਸੇ ‘ਤੇ ਸਖ਼ਤ ਨੋਟਿਸ ਲਿਆ ਹੈ। ਇਸ ਗੱਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜਬਤ ਕੀਤੀ ਗਈ ਜ਼ਹਿਰੀਲੀ ਸ਼ਰਾਬ ਨੂੰ ਦਰਿਆ ਵਿੱਚ ਵਹਾ ਦਿੱਤਾ ਗਿਆ। ਜਿਸ ਤੋਂ ਬਾਅਦ ਸਤਲੁਜ ਵਿੱਚ ਕਾਫ਼ੀ ਗਿਣਤੀ ਵਿੱਚ ਮੱਛੀਆਂ ਮਰੀਆਂ ਹੋਈਆਂ ਮਿਲੀਆਂ।

ਸਥਾਨਕ ਵਾਸਿਆਂ ਨੂੰ ਸ਼ੱਕ ਹੈ ਕਿ ਦਰਿਆ ਵਿੱਚ ਸ਼ਰਾਬ ਸੁਟਣ ਕਾਰਨ ਇਹ ਮੱਛੀਆਂ ਮਰੀਆਂ ਹੋਣ। ਹਾਲਾਂਕਿ ਪ੍ਰਦੂਸ਼ਣ ਬੋਰਡ ਵੱਲੋਂ ਸੈਂਪਲ ਲਏ ਜਾ ਰਹੇ ਹਨ। ਜਿਸ ਤੋਂ ਬਾਅਦ ਹੀ ਇਸ ਦਾ ਅਸਲ ਕਾਰਣ ਸਾਹਮਣੇ ਆਏਗਾ। ਦੱਸ ਦਈਏ ਕਿ ਲੰਮੇ ਸਮੇਂ ਤੋਂ ਦਰਿਆਵਾਂ ਦੇ ਪਾਣੀਆਂ ਲਈ ਸੰਘਰਸ਼ ਕਰ ਰਹੇ ਸੰਤ ਸੀਚੇਵਾਲ ਦੇ ਮੁਤਾਬਕ ਕਿਸੇ ਵੀ ਨਦੀ ਜਾਂ ਦਰਿਆ ਦੇ ਪਾਣੀ ‘ਚ ਇੱਕ ਬੂੰਦ ਵੀ ਜ਼ਹਿਰੀਲੀ ਚੀਜ਼ ਪਾਉਣ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ। ਸੰਤ ਸੀਚੇਵਾਲ ਨੇ ਇਸ ਦਰਿਆ ਦੀਆਂ ਕੁਝ ਵੀਡੀਓਜ਼ ਪ੍ਰਦੂਸ਼ਣ ਬੋਰਡ ਨੂੰ ਭੇਜਿਆਂ, ਸਤਲੁਜ ‘ਚ ਸ਼ਰਾਬ ਸੁੱਟੇ ਜਾਣ ਤੋਂ ਬਾਅਦ ਸੀਚੇਵਾਲ ਕਾਫੀ ਨਾਰਾਜ਼ ਦਿਖਾਈ ਦਿੱਤੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ