ਲੁਧਿਆਣਾ

Ludhiana Crime News: ਲੁਧਿਆਣਾ ਦੇ ਭਾਮੀਆਂ ਰੋਡ ਤੇ ਕਿਰਪਾਨਾਂ ਨਾਲ ਸ਼ਰੇਆਮ ਹੋਈ ਗੁੰਡਾਗਰਦੀ, ਇਕ ਹੋਈ ਮੌਤ ਮੰਜ਼ਰ ਦੇਖ ਕੇ ਹੋ ਜਾਵੋਗੇ ਹੈਰਾਨ

Ludhiana Crime News: ਲੁਧਿਆਣਾ ਦੇ ਭਾਮੀਆਂ ਰੋਡ ’ਤੇ ਫੁੱਟਬਾਲ ਗਰਾਊਂਡ ‘ਚ ਨਸ਼ਾ ਕਰਨ ਤੋਂ ਰੋਕਣ ’ਤੇ ਹੋਏ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ ਅਤੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਕਿਰਪਾਨਾਂ ਨਾਲ ਵੱਢ-ਟੁੱਕ ਕੀਤੀ ਗਈ। ਪਹਿਲਾਂ ਤਾਂ ਇਸ ਝਗੜੇ ਸਬੰਧੀ ਥਾਣਾ ਡਵੀਜ਼ਨ ਨੰਬਰ-7 ‘ਚ ਮੁਆਫੀ ਮੰਗ ਕੇ ਦੋਹਾਂ ਧਿਰਾਂ ਵੱਲੋਂ ਸਮਝੌਤਾ ਕਰ ਲਿਆ ਗਿਆ, ਫਿਰ 15 ਦਿਨਾਂ ਬਾਅਦ ਇਕ ਧਿਰ ਵੱਲੋਂ ਆਪਣੇ ਸਾਥੀਆਂ ਸਮੇਤ ਟਰਾਂਸਪੋਰਟਰ ਦੇ ਘਰ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: Ludhiana Corona Updates News: ਲੁਧਿਆਣਾ ਦੇ ਵਿੱਚ ਹੋਇਆ ਕੋਰੋਨਾ ਬਲਾਸਟ, ਬੀਤੇ ਦਿਨ 400 ਦੇ ਕਰੀਬ ਨਵੇਂ ਕੇਸ ਆਏ ਸਾਹਮਣੇ

ਝਗੜੇ ਦੌਰਾਨ ਆਪਣੇ ਬੇਟੇ ਨੂੰ ਬਚਾਉਣ ਆਈ ਕਿਰਾਏ ’ਤੇ ਰਹਿਣ ਵਾਲੀ 44 ਸਾਲ ਦੀ ਮਾਂ ਨਿਸ਼ਾ ’ਤੇ ਵੀ ਬਲੈਰੋ ਗੱਡੀ ਚੜ੍ਹਾ ਦਿੱਤੀ ਗਈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਲਿਆਂਦਾ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਦੂਜੇ ਪਾਸੇ ਬੰਦ ਗਲੀ ਦੇਖ ਹਮਲਾਵਰ ਗੱਡੀ ਮੌਕੇ ’ਤੇ ਛੱਡ ਫਰਾਰ ਹੋ ਗਏ। ਪੁਲਸ ਨੇ ਟਰਾਂਸਪੋਰਟਰ ਚਤੁਰਭੁਜ ਵਾਸੀ ਗੁਰੂ ਨਾਨਕ ਦੇਵ ਨਗਰ ਦੀ ਸ਼ਿਕਾਇਤ ’ਤੇ ਸੰਨੀ, ਜੋਂਟੀ, ਗੁਰਦੀਪ ਸਿੰਘ, ਭੈਂਟਾ ਸਮੇਤ 1 ਦਰਜਨ ਅਣਪਛਾਤੇ ਹਮਲਾਵਰਾਂ ਖਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਰਾਵਾਂ ’ਚ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: Ludhiana Corona News: ਲੁਧਿਆਣਾ ਤੋਂ ਆਈ ਵੱਡੀ ਰਾਹਤ ਦੀ ਖ਼ਬਰ, ਇੱਕ ਦਿਨ ਵਿੱਚ 1183 ਮਰੀਜ਼ਾ ਨੇ ਦਿੱਤੀ ਕੋਰੋਨਾ ਨੂੰ ਮਾਤ

ਪੁਲਸ ਨੂੰ ਦਿੱਤੇ ਬਿਆਨ ‘ਚ ਜ਼ਖ਼ਮੀਂ ਨੇ ਦੱਸਿਆ ਕਿ ਉਸ ਦਾ ਬੇਟਾ ਪੰਕਜ ਫੁੱਟਬਾਲ ਗਰਾਊਂਡ ‘ਚ ਰੋਜ਼ਾਨਾ ਦੌੜ ਲਾਉਣ ਜਾਂਦਾ ਹੈ ਅਤੇ ਫ਼ੌਜ ‘ਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਹੈ। ਲਗਭਗ 15 ਦਿਨ ਪਹਿਲਾਂ ਸਵੇਰੇ ਜਦੋਂ ਉਹ ਗਰਾਊਂਡ ‘ਚ ਗਿਆ ਤਾਂ ਉਪਰੋਕਤ ਮੁਲਜ਼ਮ ਰਾਤ ਨੂੰ ਨਸ਼ਾ ਕਰਨ ਦੇ ਬਾਅਦ ਉੱਥੇ ਬੇਹੋਸ਼ ਪਏ ਸਨ, ਜਿਨ੍ਹਾਂ ਨੂੰ ਗਰਾਊਂਡ ‘ਚ ਇਸ ਤਰ੍ਹਾਂ ਕਰਨ ਤੋਂ ਰੋਕਿਆ ਤਾਂ ਉਹ ਹੱਥੋਪਾਈ ’ਤੇ ਉਤਰ ਆਏ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਮੁਆਫੀ ਮੰਗ ਲਈ।

ਇਹ ਵੀ ਪੜ੍ਹੋ: Simarjeet Singh Bains: ਪੰਜਾਬ ਵਿੱਚ SYL ਦੇ ਮੁੱਦੇ ਨੂੰ ਲੈ ਕੇ ਲਾਇਵ ਹੋਏ ਸਿਮਰਜੀਤ ਬੈਂਸ

ਸ਼ਨੀਵਰ ਰਾਤ ਲਗਭਗ 8.30 ਵਜੇ ਮੁਲਜ਼ਮ ਸੰਨੀ ਨੇ ਫੋਨ ਕਰ ਕੇ ਉਨ੍ਹਾਂ ਨੂੰ ਘਰ ਦੇ ਬਾਹਰ ਆਉਣ ਨੂੰ ਕਿਹਾ, ਜਦੋਂ ਦੋਵੇਂ ਪਿਓ-ਪੁੱਤ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਹਦਸੇ ‘ਚ ਚਤੁਰਭੁਜ ਦੀਆਂ ਦੋਵੇਂ ਬਾਹਾਂ ’ਤੇ ਕਿਰਪਾਨਾਂ ਮਾਰੀਆਂ ਗਈਆਂ, ਜਿਸ ਕਾਰਨ ਉਸ ਦੇ 25 ਟਾਂਕੇ ਲੱਗੇ ਹਨ। ਰੌਲਾ ਸੁਣ ਕੇ ਜਦੋਂ ਕਿਰਾਏਦਾਰ ਵਿਨੋਦ ਕੁਮਾਰ ਦਾ ਬੇਟਾ ਨਿਤਿਸ਼ ਬਚਾਅ ਕਰਨ ਆਇਆ ਤਾਂ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਉਸਦਾ ਸੱਜਾ ਹੱਥ ਤੋੜ ਦਿੱਤਾ ਗਿਆ।

ਇਹ ਵੀ ਪੜ੍ਹੋ: Ludhiana Suicide News: ਲੁਧਿਆਣਾ ਦੇ ਕ੍ਰਿਸ਼ਨਾ ਨਗਰ ਦੇ ਵਿੱਚ 41 ਸਾਲਾਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮੌਤ ਦਾ ਮੰਜ਼ਰ ਦੇਖ ਕੇ ਹੋ ਜਾਵੋਗੇ ਹੈਰਾਨ

ਤਦ ਨਿਤਿਸ਼ ਦੀ ਮਾਂ ਨਿਸ਼ਾ ਘਰੋਂ ਬਾਹਰ ਆਈ ਤਾਂ ਹਮਲਾਵਰਾਂ ਨੇ ਉਸ ਨੂੰ ਪੰਕਜ ਦੀ ਮਾਂ ਸਮਝ ਕੇ ਬਲੈਰੋ ਕਾਰ ਉਸ ’ਤੇ ਚੜ੍ਹਾ ਦਿੱਤੀ, ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਈ। ਫਰਾਰ ਹੁੰਦੇ ਸਮੇਂ ਬਲੈਰੋ ਬੰਦ ਗਲੀ ‘ਚ ਜਾ ਪੁੱਜੀ ਅਤੇ ਲੋਕਾਂ ਦੀ ਭੀੜ ਹੁੰਦੀ ਦੇਖ ਹਮਲਾਵਰ ਗੱਡੀ ਛੱਡ ਕੇ ਭੱਜ ਗਏ। ਮੌਕੇ ’ਤੇ ਪੁੱਜੀ ਪੁਲਸ ਨੇ ਬਲੈਰੋ ਨੂੰ ਕਬਜ਼ੇ ‘ਚ ਲੈ ਕੇ ਕੇਸ ਦਰਜ ਕਰ ਲਿਆ। ਦੂਜੇ ਪਾਸੇ ਪੀੜਤਾਂ ਵੱਲੋਂ ਹੋਰ ਧਾਰਾ 304 ਦੀ ਥਾਂ ਧਾਰਾ-302 ਦੇ ਅਧੀਨ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਔਰਤ ’ਤੇ 2 ਵਾਰ ਕਾਰ ਚੜ੍ਹਾ ਕੇ ਕਤਲ ਕੀਤਾ ਗਿਆ ਹੈ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtbue ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago