ਚੰਡੀਗੜ੍

Chandigarh News: ਆਬਕਾਰੀ ਵਿਭਾਗ ਵੱਲੋਂ ਡੇਰਾ ਬੱਸੀ ਤੋਂ 27,600 ਲੀਟਰ ਨਾਜਾਇਜ਼ ਸਪਿਰਟ ਕੀਤੀ ਬਰਾਮਦ

Chandigarh News: ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਨਜ਼ਾਇਜ਼ ਸ਼ਰਾਬ ਦੇ ਧੰਦੇ ‘ਤੇ ਨਕੇਲ ਕੱਸੀ ਜਾ ਰਹੀ ਹੈ। ਅਜਿਹੇ ‘ਚ ਆਬਕਾਰੀ ਵਿਭਾਗ ਨੇ ਡੇਰਾ ਬੱਸੀ ਤੋਂ 27,600 ਲੀਟਰ ਨਾਜਾਇਜ਼ ਸਪਿਰਟ ਬਰਾਮਦ ਕੀਤੀ ਹੈ। ਇਸ ਦੌਰਾਨ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਵਿਭਾਗ ਵੱਲੋਂ ਰਸਾਇਣ ਯੁਕਤ ਨਜਾਇਜ਼ ਸਪਿਰਟ ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਮਾਤਰਾ ਹੈ।

ਇਹ ਵੀ ਪੜ੍ਹੋ: Bhagwant Mann News: ਜੇ ਕੰਮ ਨਹੀਂ ਕਰਨਾ ਤਾਂ, ਤਾਂ ਆਲੋਚਨਾ ਸਹਿਣ ਦੀ ਆਦਤ ਬਣਾ ਲੈਣ ਕੈਪਟਨ : ਭਗਵੰਤ ਮਾਨ

ਆਬਕਾਰੀ ਤੇ ਕਰ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀ ਮੋਹਾਲੀ ਤੋਂ ਵਿਸ਼ੇਸ਼ ਟੀਮ ਨੇ ਤਿੰਨ ਥਾਵਾਂ ਤੋਂ 27,600 ਲੀਟਰ ਰਸਾਇਣ ਯੁਕਤ ਨਜਾਇਜ਼ ਸਪਿਰਟ ਦੀ ਵੱਡੀ ਖੇਪ ਫੜਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਹ ਸਪਿਰਟ 200 ਲੀਟਰ ਪ੍ਰਤੀ ਸਮਰੱਥਾ ਵਾਲੇ 138 ਡਰੰਮਾਂ ਵਿੱਚ ਸਟੋਰ ਕਰ ਕੇ ਰੱਖੀ ਗਈ ਸੀ। ਇਹ ਖੇਪ ਮੋਹਾਲੀ ਜ਼ਿਲ੍ਹੇ ਦੀ ਤਹਿਸੀਲ ਡੇਰਾ ਬੱਸੀ ਦੇ ਪਿੰਡ ਦੇਵੀ ਨਗਰ ਤੋਂ ਬਰਾਮਦ ਕੀਤੀ ਗਈ ਹੈ।

ਵਿਭਾਗ ਵੱਲੋਂ ਡੇਰਾ ਬੱਸੀ ਵਿਖੇ ਈ-68/69, ਫੋਕਲ ਪੁਆਂਇੰਟ ‘ਚ ਸਥਿਤ ਮੈਸਰਜ਼ ਐਲੀਕੈਮ ਕੈਮੀਕਲਜ਼ ਗੁਦਾਮ ‘ਚ ਛਾਪੇਮਾਰੀ ਦੌਰਾਨ 82 ਡਰੰਮ ਸਪਿਰਟ ਬਰਾਮਦ ਕੀਤੀ ਹੈ। ਇਸ ਤੋਂ ਬਾਅਦ ਡੀ-11, ਫੋਕਲ ਪੁਆਂਇੰਟ, ਡੇਰਾ ਬੱਸੀ ਵਿਖੇ ਮੈਸਰਜ਼ ਓਮ ਸੋਲਵੀ ਟਰੇਡਿੰਗ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 200 ਲੀਟਰ ਪ੍ਰਤੀ ਸਮਰੱਥਾ ਵਾਲੇ 49 ਡਰੱਮ ਅਤੇ ਮੈਸਰਜ਼ ਪਿਉਰ ਸੋਲਿਊਸ਼ਨਜ਼ ਦੇ ਐਫ-28, ਫੋਕਲ ਪੁਆਂਇੰਟ ‘ਤੇ ਗੁਦਾਮ ‘ਚ ਕੀਤੀ ਗਈ ਛਾਪੇਮਾਰੀ ਦੌਰਾਨ 200 ਲੀਟਰ ਪ੍ਰਤੀ ਸਮਰੱਥਾ ਵਾਲੇ 7 ਡਰੰਮ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ: Chandigarh Corona News: ਰਾਜ ਭਵਨ ਪੁੱਜਾ ਕੋਰੋਨਾ ਦਾ ਕਹਿਰ, ਰਾਜਪਾਲ ਬਦਨੌਰ ਦੀ ਰਿਪੋਰਟ ਆਈ Corona Positive

ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਉਪਰੋਕਤ ਫਰਮਾਂ ਦੇ ਮਾਲਕ ਵੀ ਸ਼ਾਮਲ ਹਨ। ਵਿਭਾਗ ਮੁਤਾਬਕ ਇਨਾਂ ਫਰਮਾਂ ਦੇ ਤਾਰ 23 ਜੁਲਾਈ ਨੂੰ ਨਕਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਤੋਂ ਤਕਰੀਬਨ ਇਕ ਹਫ਼ਤਾ ਪਹਿਲਾਂ ਕੀਤੀ ਗਈ ਛਾਪੇਮਾਰੀ ਨਾਲ ਜੁੜਦੇ ਹਨ। ਜਦੋਂ 5,300 ਲੀਟਰ ਰਸਾਇਣ ਅਤੇ ਸਪਿਰਟ ਦੀ ਖੇਪ ਮੈਸਰਜ਼ ਬਿੰਨੀ ਕੈਮੀਕਲਜ਼ ਦੇ ਗੁਦਾਮ ਤੋਂ ਬਰਾਮਦ ਕੀਤੀ ਗਈ ਸੀ। ਇਹ ਫਰਮਾਂ ਮੈਸਰਜ਼ ਬਿੰਨੀ ਕੈਮੀਕਲਜ਼ ਨੂੰ ਸਮਾਨ ਦੀ ਸਪਲਾਈ ਕਰਦੀਆਂ ਸਨ ਜਿਸ ਨੂੰ ਬਿੰਨੀ ਕੈਮੀਕਲਜ਼ ਵੱਲੋਂ ਅੱਗੇ ਬਾਜ਼ਾਰ ਵਿੱਚ ਵੇਚ ਦਿੱਤਾ ਜਾਂਦਾ ਸੀ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago