International Death News: ਕੁਵੈਤ ‘ਚ ਕਰੀਬ ਇਕ ਮਹੀਨੇ ਪਹਿਲਾਂ ਕੰਮ ਦੌਰਾਨ ਮਸ਼ੀਨ ਹੇਠਾਂ ਦੱਬਣ ਨਾਲ ਸ਼ੇਖਾਵਾਟੀ ਇਕ ਨੌਜਵਾਨ ਦੀ ਮੌਤ ਹੋ ਗਈ। ਜਿਸ ਦੀ ਪਿੰਡ ਵਾਸੀਆਂ ਨੇ ਬਜ਼ੁਰਗ ਮਾਤਾ-ਪਿਤਾ ਸਮੇਤ ਪਰਿਵਾਰ ਨੂੰ ਹੁਣ ਤੱਕ ਭਣਕ ਨਹੀਂ ਲੱਗਣ ਦਿੱਤੀ। ਇਸ ਦੀ ਬਜਾਏ ਪਿੰਡ ਵਾਸੀ ਖੁਦ ਹੀ ਆਪਣੇ ਪੱਧਰ ‘ਤੇ ਉਸ ਦੀ ਲਾਸ਼ ਨੂੰ ਕੁਵੈਤ ਤੋਂ ਮੰਗਵਾਉਣ ਦੀ ਜਦੋ-ਜਹਿਦ ‘ਚ ਲੱਗੇ ਹਨ। ਪਿੰਡ ਵਾਸੀ ਜ਼ਿਲਾ ਪ੍ਰਸ਼ਾਸਨ ਤੋਏ ਲੈ ਕੇ ਸੰਸਦ ਮੈਂਬਰ ਅਤੇ ਵਿਦੇਸ਼ ਮੰਤਰਾਲੇ ਤੱਕ ਕਈ ਵਾਰ ਬੇਨਤੀ ਕਰ ਚੁਕੇ ਹਨ। ਉੱਥੇ ਹੀ ਮਨੁੱਖੀ ਅਧਿਕਾਰ ਕਮਿਸ਼ਨ ‘ਚ ਵੀ ਰਿਪੋਰਟ ਦਿੱਤੀ ਹੈ।
ਹਾਲਾਂਕਿ ਮਾਮਲੇ ‘ਚ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਣ ‘ਤੇ ਉਨ੍ਹਾਂ ਨੇ ਹੁਣ ਐੱਸ.ਡੀ.ਐੱਮ. ਨੂੰ ਸਮੂਹਕ ਮੰਗ ਪੱਤਰ ਦੇ ਕੇ ਇਹ ਮੁੱਦਾ ਚੁੱਕਿਆ। ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ। ਸੂਤਰਾਂ ਅਨੁਸਾਰ ਨੀਮਕਾਥਾਨਾ ਦੇ ਤਿਵਾੜੀ ਦਾ ਬਾਸ ਪਿੰਡ ਦੇ ਭੂਪੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ‘ਚ ਰਹਿਣ ਵਾਲੇ ਬਜਰੰਗਲਾਲ ਸ਼ਰਮਾ ਦਾ ਛੋਟਾ ਬੇਟਾ ਨਵੀਨ ਕੁਮਾਰ ਸਤੰਬਰ 2018 ਨੂੰ ਕੁਵੈਤ ਗਿਆ ਸੀ। ਕੁਵੈਤ ਦੀ ਲਿਮਾਕ ਕੰਸਟਰਕਸ਼ਨ ਕੰਪਨੀ ‘ਚ ਕੰਮ ਕਰਦਾ ਸੀ। 19 ਅਪ੍ਰੈਲ 2020 ਨੂੰ ਨਵੀਨ ਦੇ ਦੋਸਤ ਮਨੋਜ ਕੇਸਵਾਨੀ ਨੇ ਫੋਨ ‘ਤੇ ਦੱਸਿਆ ਕਿ ਹਾਦਸੇ ‘ਚ ਨਵੀਨ ਮਸ਼ੀਨ ਦੇ ਹੇਠਾਂ ਦੱਬ ਗਿਆ। ਉਸ ਦੀ ਮੌਕੇ ‘ਤੇ ਮੌਤ ਹੋ ਗਈ। ਹਾਲੇ ਤੱਕ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਹੈ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…