Corona in America: ਅਮਰੀਕਾ ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ 1255 ਲੋਕਾਂ ਦੀ ਮੌਤ

corona-outbreak-in-america-daily-death-toll

Corona in America: ਕੋਵਿਡ-19 ਮਹਾਮਾਰੀ ਦਾ ਕਹਿਰ ਦੁਨੀਆ ਭਰ ਵਿਚ ਜਾਰੀ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 34 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਜਦਕਿ ਇਨਫੈਕਟਿਡਾਂ ਦੀ ਗਿਣਤੀ 52 ਲੱਖ ਦੇ ਕਰੀਬ ਪਹੁੰਚ ਗਈ ਹੈ। ਦੁਨੀਆ ਭਰ ਵਿਚ 29 ਲੱਖ 81 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 96 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ।ਚਿੰਤਾ ਦੀ ਗੱਲ ਇਹ ਹੈ ਕਿ ਹਾਲੇ ਤੱਕ ਇਸ ਵਾਇਰਸ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਸਕੀ ਹੈ।

ਇਹ ਵੀ ਪੜ੍ਹੋ: Corona in Britain: ਬ੍ਰਿਟੇਨ ਦੇ ਵਿੱਚ Corona ਦੇ ਕਾਰਨ ਅਪਰਾਧਾਂ ਵਿੱਚ ਹੋਇਆ 25 ਫ਼ੀਸਦੀ ਘਾਟਾ

ਦੁਨੀਆ ਦੇ ਸਭ ਤੋਂ ਤਾਕਵਤਰ ਦੇਸ਼ ਅਮਰੀਕਾ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਅਮਰੀਕਾ ਵਿਚ ਬੀਤੇ 24 ਘੰਟੇ ਦੇ ਦੌਰਾਨ 1255 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 96,354 ਪਹੁੰਚ ਗਿਆ ਹੈ।ਜਦਕਿ ਪੀੜਤਾਂ ਦੀ ਗਿਣਤੀ 1,620,902 ਹੋ ਗਈ ਹੈ।ਕੋਰੋਨਾ ਇਨਫੈਕਟਿਡ ਮਰੀਜ਼ਾਂ ਅਤੇ ਉਸ ਨਾਲ ਮੌਤ ਦੇ ਮਾਮਲਿਆਂ ਵਿਚ ਅਮਰੀਕਾ ਹਾਲੇ ਵੀ ਸਿਖਰ ‘ਤੇ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ