ਸੈਕਟਰ-11 ਵਿੱਚ ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਨੂੰ ਆਈ ਅੱਤਵਾਦੀ ਹਮਲੇ ਦੀ ਧਮਕੀ ਭਰੀ ਈ-ਮੇਲ

ਚੰਡੀਗੜ੍ਹ ਦੇ ਸੈਕਟਰ-11 ਦੇ ਵਿੱਚ ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਨੂੰ ਅੱਤਵਾਦੀ ਹਮਲੇ ਦੀ ਆਈ ਈ-ਮੇਲ ਦੇ ਕਾਰਨ ਸਾਰੇ ਕਾਲਜ਼ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ। ਅਤਵਾਦੀ ਹਮਲੇ ਦੀ ਈ-ਮੇਲ ਦੀ ਖ਼ਬਰ ਸੁਣ ਕੇ ਆਪਰੇਸ਼ਨ ਸੈੱਲ ਅਤੇ ਸੈਕਟਰ-11 ਥਾਣਾ ਪੁਲਸ ਦੀਆਂ ਟੀਮਾਂ ਸੋਮਵਾਰ ਸਵੇਰੇ ਕਾਲਜ ਪਹੁੰਚ ਚੁੱਕੀਆਂ। ਪੁਲਿਸ ਟੀਮਾਂ ਨੇ ਕਾਲਜ ਦੇ ਅੰਦਰ ਜਾ ਕੇ ਚੱਪੇ-ਚੱਪੇ ਦੀ ਤਲਾਸ਼ੀ ਲਈ। ਕਾਲਜ ਦੇ ਬਾਹਰ ਤਾਇਨਾਤ ਪੁਲਿਸ ਕਰਮੀ ਹਰ ਵਿਦਿਆਰਥੀ ਦੀ ਚੈਕਿੰਗ ਕਰਨ ਮਗਰੋਂ ਅੰਦਰ ਜਾਣ ਦਿੱਤੇ ਜਾ ਰਹੇ ਸਨ।

ਚੰਡੀਗੜ੍ਹ ਪੁਲਿਸ ਈ-ਮੇਲ ਭੇਜਣ ਵਾਲੇ ਨੂੰ ਟਰੇਸ ਕਰਨ ਵਿੱਚ ਲੱਗੀ ਹੋਈ ਹੈ। ਪੁਲਿਸ ਨੂੰ ਹਾਲੇ ਤਕ ਈ-ਮੇਲ ਭੇਜਣ ਵਾਲੇ ਦਾ ਕੋਈ ਆਈ.ਪੀ. ਐਡਰੈੱਸ ਨਹੀਂ ਮਿਲ ਸਕਿਆ, ਜਿਸ ਤੋਂ ਬਾਅਦ ਪੁਲਿਸ ਪਤਾ ਲਾਏਗੀ ਕਿ ਈ-ਮੇਲ ਕਿੱਥੋਂ ਭੇਜੀ ਗਈ ਹੈ। ਆਪਰੇਸ਼ਨ ਸੈੱਲ ਅਤੇ ਥਾਣਾ ਪੁਲਿਸ ਦੇਰ ਰਾਤ ਤੱਕ ਕਾਲਜ ਦੇ ਬਾਹਰ ਤਾਇਨਾਤ ਸੀ। ਕਾਲਜ ਦੀ ਪ੍ਰਿੰਸੀਪਲ ਪ੍ਰੋ. ਰਮਾ ਅਰੋਡ਼ਾ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ ਸਵੇਰੇ ਦਫਤਰ ਆ ਕੇ ਉਨ੍ਹਾਂ ਨੇ ਕਾਲਜ ਦੀ ਆਫੀਸ਼ੀਅਲ ਈ-ਮੇਲ ਚੈੱਕ ਕੀਤੀ। ਉਨ੍ਹਾਂ ਨੂੰ ਐਤਵਾਰ ਰਾਤ ਨੂੰ ਆਈ ਇੱਕ ਈਮੇਲ ਸ਼ੱਕੀ ਵਿਖਾਈ ਦਿੱਤੀ।

ਜ਼ਰੂਰ ਪੜ੍ਹੋ: ਇਟਲੀ ਦੇ ਵਿੱਚ ਲੱਗੇ ਭੂਚਾਲ ਦੇ ਝਟਕੇ, 150 ਤੋਂ ਵੱਧ ਲੋਕ ਜ਼ਖਮੀ

ਜਦੋਂ ਉਨ੍ਹਾਂ ਨੇ ਈ-ਮੇਲ ਖੋਲ੍ਹੀ ਤਾਂ ਵੇਖ ਕੇ ਹੈਰਾਨ ਰਹਿ ਗਈ। ਭੇਜੀ ਹੋਈ ਈ-ਮੇਲ ’ਚ ਲਿਖਿਆ ਸੀ ਕਿ ਕੱਲ ਸੈਕਟਰ-11 ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ’ਚ ਅੱਤਵਾਦੀ ਹਮਲਾ ਹੋਵੇਗਾ। ਪ੍ਰਿੰਸੀਪਲ ਨੇ ਤੁਰੰਤ ਮਾਮਲੇ ਦੀ ਸੂਚਨਾ ਡੀ.ਜੀ.ਪੀ. ਸੰਜੈ ਬੈਨੀਵਾਲ ਅਤੇ ਐੱਸ.ਐੱਸ.ਪੀ. ਨਿਲਾਂਬਰੀ ਵਿਜੇ ਜਗਦਲੇ ਨੂੰ ਦਿੱਤੀ। ਅੱਤਵਾਦੀ ਹਮਲੇ ਦੀ ਸੂਚਨਾ ਮਿਲਦੇ ਕਾਲਜ ਅਤੇ ਪੁਲਿਸ ਵਿਭਾਗ ’ਚ ਹਡ਼ਕੰਪ ਮੱਚ ਗਿਆ। ਸੈਕਟਰ-11 ਥਾਣਾ ਪੁਲਸ ਅਤੇ ਆਪਰੇਸ਼ਨ ਸੈੱਲ ਦੀ ਟੀਮ ਕਾਲਜ ’ਚ ਪਹੁੰਚੀ।

ਕਾਲਜ਼ ਦੇ ਵਿੱਚ ਤਾਇਨਾਤ ਐੱਸ.ਐੱਸ.ਪੀ., ਐੱਸ.ਪੀ. ਸਿਟੀ ਅਤੇ ਡੀ.ਐੱਸ.ਪੀ. ਸੈਂਟਰਲ ਅਤੇ ਪੁਲਿਸ ਦੀਆਂ ਟੀਮਾਂ ਨੂੰ ਦੇਖ ਕੇ ਕਾਲਜ਼ ਵਿਦਿਆਰਥੀ ਹੈਰਾਨ ਹਨ। ਐੱਸ.ਐੱਸ.ਪੀ., ਐੱਸ.ਪੀ. ਸਿਟੀ ਅਤੇ ਡੀ.ਐੱਸ.ਪੀ. ਸੈਂਟਰਲ ਅਤੇ ਪੁਲਿਸ ਦੀਆਂ ਟੀਮਾਂ ਨੇ ਕਾਲਜ ਅੰਦਰ ਚੈਕਿੰਗ ਮੁਹਿੰਮ ਚਲਾਈ, ਜਿਸ ਦੌਰਾਨ ਉਨ੍ਹਾਂ ਨੂੰ ਕਾਲਜ ਦੇ ਅੰਦਰੋਂ ਕੁਝ ਨਹੀਂ ਮਿਲਿਆ। ਪੁਲਿਸ ਨੇ ਕਾਲਜ ਦੇ ਗੇਟ ’ਤੇ ਥਾਣਾ ਪੁਲਿਸ ਅਤੇ ਕਮਾਂਡੋ ਤਾਇਨਾਤ ਕਰ ਦਿੱਤਾ। ਗੇਟ ’ਤੇ ਤਾਇਨਾਤ ਪੁਲਿਸ ਕਰਮੀ ਅੰਦਰ ਜਾਣ ਵਾਲੇ ਹਰ ਕਿਸੇ ਦੀ ਚੈਕਿੰਗ ਕਰਨ ’ਚ ਲੱਗੇ ਹੋਏ ਸਨ। ਪੁਲਿਸ ਅਫਸਰਾਂ ਨੇ ਈਮੇਲ ਦੀ ਜਾਂਚ ਲਈ ਸਾਈਬਰ ਸੈੱਲ ਦੇ ਮਾਹਰਾਂ ਨੂੰ ਬੁਲਾਇਆ। ਸਾਈਬਰ ਸੈੱਲ ਈ-ਮੇਲ ਭੇਜਣ ਵਾਲੇ ਦਾ ਸੁਰਾਗ ਲਾਉਣ ’ਚ ਲੱਗੀ ਹੋਈ ਹੈ।

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago