ਨਵੀਂ ਦਿੱਲੀ: ਵੀਡੀਓ ਸ਼ੇਅਰਿੰਗ ਐਪ ਟਿੱਕ-ਟੌਕ ਨੇ ਇੱਕ ਵਾਰ ਫੇਰ ਐਪ ਸਟੋਰਸ ‘ਤੇ ਨੰਬਰ-1 ਦੀ ਪੋਜੀਸ਼ਨ ਹਾਸਲ ਕਰ ਲਈ ਹੈ। ਮਦਰਾਸ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਸ ਐਪ ਨੂੰ ਗੂਗਲ ਪਲੇਅ ਤੇ ਐਪਲ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਫੈਸਲੇ ਤੋਂ ਬਾਅਦ ਐਪ ਨੇ ਇੱਕ ਵਾਰ ਫੇਰ ਵਾਪਸੀ ਕੀਤੀ।
ਇਸ ਐਪ ਨੇ ਵਾਪਸੀ ਤੋਂ ਬਾਅਦ ਇੱਕ ਵਾਰ ਫੇਰ ਟੌਪ ਸਪੌਟ ਹਾਸਲ ਕੀਤੀ ਹੈ। ਸੋਸ਼ਲ ਕੈਟੇਗਿਰੀ ‘ਚ ਇਹ ਐਪ ਫਿਲਹਾਲ ਟੌਪ ‘ਤੇ ਹੈ। ਟਿੱਕ ਟੌਕ ਨੂੰ ਬਣਾਉਣ ਵਾਲੀ ਕੰਪਨੀ ਬਾਈਟਡਾਂਸ ਨੇ ਨਵਾਂ ਮਿਸ਼ਨ ਸ਼ੁਰੂ ਕੀਤਾ ਹੈ ਜਿਸ ਦਾ ਨਾਂ ‘#ReturnOfTikTok’ ਹੈ। ਇਸ ਨਾਲ 200 ਮਿਲੀਅਨ ਯੂਜ਼ਰਸ ਨੂੰ ਇਕੱਠੇ ਆਉਣ ‘ਚ ਮਦਦ ਮਿਲੇਗੀ। ਕੰਪਨੀ ਐਪ ਦੀ ਵਾਪਸੀ ਤੋਂ ਬਾਅਦ ਕਾਫੀ ਖੁਸ਼ ਹੈ ਤੇ ਐਪ 504 ਮਿਲੀਅਨ ਵਿਊਜ਼ ਨਾਲ ਟ੍ਰੈਂਡ ਕਰ ਰਿਹਾ ਹੈ।
ਇਹ ਵੀ ਪੜ੍ਹੋ : ਫੇਸਬੁੱਕ ਭਾਰਤੀ ਵੋਟਰਾਂ ਲਈ ਲੈਕੇ ਆਇਆ ਹੈ ਇੱਕ ਨਵਾਂ ਫੀਚਰ, ਤੁਸੀ ਵੀ ਦੇਖੋ
ਇੱਕ ਰਿਪੋਰਟ ਮੁਤਾਬਕ ਟਿੱਕ ਟੌਕ ਐਪ ਨੂੰ ਜਦੋਂ ਭਾਰਤ ‘ਚ ਬੈਨ ਕੀਤਾ ਗਿਆ ਸੀ ਤਾਂ ਹਰ ਦਿਨ ਕੰਪਨੀ ਦੇ 5,00,000 ਡਾਲਰ ਦਾ ਨੁਕਸਾਨ ਹੁੰਦਾ ਸੀ। ਬੈਨ ਕਰਕੇ 250 ਤੋਂ ਜ਼ਿਆਦਾ ਨੌਕਰੀਆਂ ‘ਤੇ ਵੀ ਖ਼ਤਰਾ ਸੀ।
Source:AbpSanjha
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…