ਫੇਸਬੁੱਕ ਭਾਰਤੀ ਵੋਟਰਾਂ ਲਈ ਲੈਕੇ ਆਇਆ ਹੈ ਇੱਕ ਨਵਾਂ ਫੀਚਰ, ਤੁਸੀ ਵੀ ਦੇਖੋ

facebook new feature for voters

11 ਅਪਰੈਲ ਤੋਂ 17ਵੀਆਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ‘ਚ ਸਾਰੀਆਂ ਸਿਆਸੀ ਪਾਰਟੀਆਂ ਪ੍ਰਚਾਰ ‘ਚ ਲੱਗੀਆਂ ਹੋਈਆਂ ਹਨ। ਲੀਡਰ ਵੀ ਲਗਾਤਾਰ ਰੈਲੀਆਂ ਕਰ ਰਹੇ ਹਨ। ਇਸ ‘ਚ ਫੇਸਬੁੱਕ ਭਾਰਤੀ ਵੋਟਰਾਂ ਲਈ ਨਵਾਂ ਫੀਚਰ ਲੈ ਕੇ ਆਇਆ ਹੈ। ਇਸ ਦੀ ਮਦਦ ਨਾਲ ਵੋਟਰ ਨੂੰ ਆਪਣੇ ਉਮੀਦਵਾਰ ਬਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ।

ਇਸ ਫੀਚਰ ਦਾ ਨਾਂ ‘ਕੈਂਡੀਡੇਟ ਕੁਨੈਕਟ’ ਹੈ ਜਿਸ ਨੂੰ ਹੁਣ ਨਿਊਜ਼ਫੀਡ ਤੋਂ ਲਾਈਵ ਕੀਤਾ ਗਿਆ ਹੈ। ਸੋਸ਼ਲ ਮੀਡੀਆ ਜਾਇੰਟ ਕੰਪਨੀ ਦਾ ਮੰਨਣਾ ਹੈ ਕਿ ਇਸ ਫੀਚਰ ਨਾਲ ਵੋਟਰ ਆਪਣੇ ਉਮੀਦਵਾਰ ਨਾਲ ਚੰਗੀ ਤਰ੍ਹਾਂ ਜੁੜ ਪਾਉਣਗੇ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਨੂੰ ਆਪਣੇ ਚੋਣ ਖੇਤਰ, ਸ਼ਹਿਰ ਤੇ ਹੋਰ ਵਧੇਰੇ ਜਾਣਕਾਰੀ ਮਿਲਦੀ ਰਹੇਗੀ।

ਇਹ ਵੀ ਪੜ੍ਹੋ : ਟਿਕ-ਟੌਕ ਯੂਜ਼ਰਸ ਲਈ ਖੁਸ਼ਖਬਰੀ, ਮਦਰਾਸ ਕੋਰਟ ਨੇ ਹਟਾਈ ਪਾਬੰਧੀ

ਫੇਸਬੁੱਕ ਨੇ ਇਸ ਫੀਚਰ ਨੂੰ ਨਿਊਜ਼ਫੀਡ ਦੇ ਟੌਪ ‘ਤੇ ਰੱਖਿਆ ਹੈ। ਯੂਜ਼ਰਸ ਨੂੰ ਇੱਥੇ ਜਾ ਕੇ ‘See Candidate’ ਆਪਸ਼ਨ ‘ਤੇ ਕਲਿੱਕ ਕਰਨਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸੂਬੇ, ਪੋਲਿੰਗ ਬੂਥ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ।

Source:AbpSanjha