ਤਕਨਾਲੋਜੀ

ਸਿਰਫ 5,999 ‘ਚ ਰਿਅਲਮੀ ਲੈਕੇ ਆਇਆ ਹੈ ਬਿਹਤਰੀਨ ਫੀਚਰ ਵਾਲਾ ਇਹ ਫੋਨ

1. ਰਿਅਲਮੀ ਨੇ ਆਪਣਾ ਸੀ1 ਦਾ ਅਗਲਾ ਵਰਜ਼ਨ ਯਾਨੀ ਰਿਅਲਮੀ ਸੀ2 ਨੂੰ ਅੱਜ ਭਾਰਤ ‘ਚ ਲੌਂਚ ਕਰ ਦਿੱਤਾ ਹੈ। ਫੋਨ ਨੂੰ ਰਿਅਲਮੀ3 ਪ੍ਰੋ ਨਾਲ ਲੌਂਚ ਕੀਤਾ ਗਿਆ ਹੈ। ਕੰਪਨੀ ਨੇ ਸਤੰਬਰ 2018 ‘ਚ ਰਿਅਲਮੀ ਸੀ1 ਨੂੰ 6,999 ਰੁਪਏ ‘ਚ ਲੌਂਚ ਕੀਤਾ ਸੀ।

2. ਰਿਅਲਮੀ ਸੀ2 ਦੋ ਸਟੋਰੇਜ਼ ਵੈਰੀਅੰਟ ‘ਚ ਲੌਂਚ ਹੋਇਆ ਹੈ। ਬੇਸ ਵੈਰੀਅੰਟ 2 ਜੀਬੀ ਰੈਮ ਤੇ 16 ਜੀਬੀ ਸਟੋਰੇਜ਼ ਜਿਸ ਦੀ ਕੀਮਤ 5,999 ਰੁਪਏ ਹੈ। ਦੂਜਾ ਵੈਰੀਅੰਟ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ਼ ਜਿਸ ਦੀ ਕੀਮਤ 7,999 ਰੁਪਏ ਹੈ।

3. ਇਸ ਸਮਾਰਫੋਨ ਨੂੰ ਐਕਸਕਲੂਸਿਵ ਤੌਰ ‘ਤੇ ਫਲਿਪਕਾਰਟ ਤੋਂ ਖਰੀਦੀਆ ਜਾ ਸਕੇਗਾ।

4. ਹੈਂਡਸੈੱਟ 15 ਮਈ ਦੁਪਹਿਰ 12 ਵਜੇ ਤੋਂ ਫਲਿਪਕਾਰਟ ਤੇ ਰਿਅਲਮੀ ਦੀ ਵੈੱਬਸਾਈਟ ‘ਤੇ ਉਪਲੱਬਧ ਹੋਵੇਗਾ। ਕੰਪਨੀ ਨੇ ਇਸ ਲਈ ਰਿਲਾਇੰਸ ਜੀਓ ਨਾਲ ਸਾਂਝੇਦਾਰੀ ਕੀਤੀ ਹੈ ਜਿੱਥੇ ਯੂਜ਼ਰਸ ਨੂੰ 5300 ਦਾ ਫਾਇਦਾ ਵੀ ਮਿਲੇਗਾ।

ਇਹ ਵੀ ਪੜ੍ਹੋ : ਬਜਾਜ ਨੇ ਲੌਂਚ ਕੀਤੀ ਭਾਰਤ ਦੀ ਸਭ ਤੋਂ ਸਸਤੀ ਕਾਰ, ਜਾਣੋ ਕੀਮਤ

5. ਰਿਅਲਮੀ 2 ‘ਚ 6.1 ਇੰਚ ਦਾ ਐਚਡੀ+ ਰੈਜੋਲੂਸ਼ਨ ਹੈ। ਪ੍ਰੋਸੈਸਰ ਦੇ ਮਾਮਲੇ ‘ਚ ਫੋਨ ‘ਚ 2.0GHz ਦਾ ਮੀਡੀਆਟੇਕ ਹਿਲੀਓ ਪੀ22 ਪ੍ਰੋਸੈਸਰ ਦਾ ਵੀ ਇਸਤੇਮਾਲ ਕੀਤਾ ਗਿਆ ਹੈ ਜੋ IMG PowerVR GE 8320 GPU ਨਾਲ ਆਉਂਦਾ ਹੈ।

6. ਰਿਅਲਮੀ ਐਨਡ੍ਰਾਇਡ 9.0 ਪਾਈ ਆਉਟ ਆਫ਼ ਦ ਬੌਕਸ ‘ਤੇ ਕੰਮ ਕਰਦਾ ਹੈ। ਇਹ ਫੀਚਰ ਅਜੇ ਤਕ ਕਿਸੇ ਵੀ ਇੰਨੇ ਸਸਤੇ ਸਮਾਰਟਫੋਨ ‘ਚ ਨਹੀਂ ਆਇਆ ਸੀ।

7. ਕੈਮਰੇ ਦੇ ਮਾਮਲੇ ‘ਚ ਫੋਨ ‘ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜੋ 13 ਤੇ 2 ਮੈਗਾਪਿਕਸਲ ਦੇ ਕੈਮਰੇ ਨਾਲ ਆਉਂਦਾ ਹੈ। ਇਹ ਦੋਵੇਂ ਆਰਟੀਫੀਸ਼ੀਅਲ ਇੰਟਲੀਜੈਂਸ ਨੂੰ ਸਪੋਰਟ ਨਾਲ ਆਉਂਦੇ ਹਨ।

8. ਫਰੰਟ ‘ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਬੈਟਰੀ 4000mAh ਦੀ ਹੈ।

9. ਰਿਅਲਮੀ ਸੀ2 ‘ਚ 4ਜੀ ਐਲਟੀਈ ਬੈਂਡ, ਬੱਲੂਟੂਥ, ਹੈਡਸੈੱਟ ਜੈਕ, ਮਾਈਕ੍ਰੋ ਯੂਐਸਬੀ ਪੋਰਟ ਦਿੱਤਾ ਗਿਆ ਹੈ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago