ਬਜਾਜ ਨੇ ਲੌਂਚ ਕੀਤੀ ਭਾਰਤ ਦੀ ਸਭ ਤੋਂ ਸਸਤੀ ਕਾਰ, ਜਾਣੋ ਕੀਮਤ

bajaj cheapest car launch

ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ‘ਚ ਬਜਾਜ ਆਟੋ ਨੇ ਕਿਊਟ ਕਾਰ ਨੂੰ ਲੌਂਚ ਕਰ ਦਿੱਤਾ ਹੈ। ਇਹ ਭਾਰਤ ਦੀ ਸਭ ਤੋਂ ਛੋਟੀ ਤੇ ਸਸਤੀ ਕਾਰ ਹੈ। ਬਜਾਜ ਦੀ ਇਹ ਕਾਰ ਪੈਟਰੋਲ ਤੇ ਸੀਐਨਜੀ ਵੈਰੀਅੰਟ ‘ਚ ਲੌਂਚ ਕੀਤੀ ਗਈ ਹੈ। ਇਸ ਦੀ ਪੈਟਰੋਲ ਵੈਰੀਅੰਟ ਦੀ ਕੀਮਤ ਮੁੰਬਈ ‘ਚ 2.48 ਲੱਖ ਰੁਪਏ ਤੇ ਸੀਐਨਜੀ ਦੀ ਕੀਮਤ 2.78 ਲੱਖ ਰੁਪਏ ਰੱਖੀ ਗਈ ਹੈ। ਇਸ ਨੂੰ ਸਭ ਤੋਂ ਪਹਿਲਾਂ 2012 ‘ਚ ਦਿੱਲੀ ਦੇ ਐਕਸਪੋ ਆਟੋ ‘ਚ ਸ਼ੋਅ ਕੇਸ ਕੀਤਾ ਗਿਆ ਸੀ।

ਕਾਰ ਦੇ ਸਪੈਸੀਫਿਕੇਸ਼ਨ

ਇੰਜਨ 216 ਸੀਸੀ, ਸਿੰਗਲ ਸਿਲੰਡਰ, ਲਿਕਵਿਡ ਕੂਲ DTSi

ਪਾਵਰ ਪੈਟਰੋਲ ਵਰਜਨ: 5500 rpm ‘ਤੇ 13 bhp ਦੀ ਪਾਵਰ ਤੇ 18.9 Nm ਦਾ ਟਾਰਕ

ਸੀਐਨਜੀ ਵਰਜਨ: 18.9 Nm ਦੀ ਪਾਵਰ ਤੇ Nm ਦਾ ਟਾਰਕ

ਟ੍ਰਾਂਸਮਿਸ਼ਨ 5-ਸਪੀਡ ਗਿਅਰਬਾਕਸ

ਫਿਊਲ ਟੈਂਕ 8 ਲੀਟਰ

ਇਹ ਵੀ ਪੜ੍ਹੋ : ਵ੍ਹੱਟਸਐਪ ਯੂਜ਼ਰਸ ਲਈ ਖੁਸ਼ਖਬਰੀ, ਨਵੇਂ ਫ਼ੀਚਰ ਨਾਲ ਚੈਟ ਕਰਨਾ ਹੋਵੇਗਾ ਹੋਰ ਮਜ਼ੇਦਾਰ

ਮਾਈਲੇਜ਼

ਪੈਟਰੋਲ: 35 ਕਿਮੀ ਪ੍ਰਤੀ ਲੀਟਰ

ਸੀਐਨਜੀ: 45 ਕਿਮੀ ਪ੍ਰਤੀ ਕਿਲੋਗ੍ਰਾਮ

ਟੌਪ ਸਪੀਡ 70 ਕਿਮੀ ਪ੍ਰਤੀ ਘੰਟਾ

ਵਜ਼ਨ 450 ਕਿਲੋਗ੍ਰਾਮ

ਇਸ ‘ਚ ਚਾਰ ਲੋਕ ਬੈਠਣ ਸਕਣਗੇ। ਕਿਊਟ ਬੂਟ ‘ਚ 20 ਕਿਲੋਗ੍ਰਾਮ ਤਕ ਦਾ ਲਗੇਜ਼ ਰੱਖਿਆ ਜਾ ਸਕਦਾ ਹੈ। ਇਸ ਦੀ ਛੱਤ ‘ਤੇ ਮੌਜੂਦ ਕੈਰੀਅਰ 40 ਕਿਲੋ ਦਾ ਭਾਰ ਸੰਭਾਲ ਸਕਦਾ ਹੈ।

Source:AbpSanjha