ਤਕਨਾਲੋਜੀ

21 ਮਈ ਨੂੰ ਲਾਂਚ ਹੋਵੇਗਾ ਬਜਟ ਸਮਾਰਟਫੋਨ Moto G8 Power Lite, ਜਾਣੋ ਇਸਦੇ ਸ਼ਾਨਦਾਰ Features

Motorola ਨੇ ਹਾਲ ਹੀ ਭਾਰਤ ਵਿੱਚ ਆਪਣਾ ਫਲੈਗਸ਼ਿਪ Moto Edge+ ਲਾਂਚ ਕੀਤਾ ਹੈ। ਇਸ ਸਮਾਰਟਫੋਨ ਵਿਚ 108 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਦਿੱਤਾ ਗਿਆ ਹੈ। ਹੁਣ ਕੰਪਨੀ ਭਾਰਤ ਵਿਚ ਇਕ ਨਵਾਂ ਬਜਟ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।

Motorola G8 Power Lite ਭਾਰਤ ਵਿੱਚ 21 ਮਈ ਨੂੰ ਲਾਂਚ ਕੀਤਾ ਜਾਏਗਾ। ਕੰਪਨੀ ਇਸ ਨੂੰ ਈ-ਕਾਮਰਸ ਵੈੱਬਸਾਈਟ Flipkart ਦੇ ਜ਼ਰੀਏ ਵੇਚੇਗੀ। ਪਿਛਲੇ ਸਾਲ ਇਸ ਨੂੰ ਬ੍ਰਾਜ਼ੀਲ ਵਿਚ ਲਾਂਚ ਕੀਤਾ ਗਿਆ ਸੀ ਅਤੇ ਇਹ ਉਥੇ ਐਂਟਰੀ ਲੈਵਲ ਸਮਾਰਟਫੋਨ ਸ਼੍ਰੇਣੀ ਵਿਚ ਪੇਸ਼ ਕੀਤਾ ਗਿਆ ਸੀ। ਐਂਟਰੀ ਲੈਵਲ Moto G8 Power Lite ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਦੀ ਬੈਟਰੀ 5,000 mAh ਦੀ ਹੈ। ਇਹ ਸਮਾਰਟਫੋਨ MediaTek Helio P35 ਚਿੱਪਸੈੱਟ ‘ਤੇ ਚਲਦਾ ਹੈ। ਇਸ ‘ਚ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Realme 25 ਮਈ ਨੂੰ ਭਾਰਤ ਵਿੱਚ ਲੌਂਚ ਕਰੇਗਾ Realme TV ਤੇ Realme Watch

Moto G8 Power Lite ਵਿੱਚ ਇੱਕ ਐਲਸੀਡੀ ਡਿਸਪਲੇਅ ਹੈ ਅਤੇ ਇਹ ਐਚਡੀ ਹੈ। ਸਮਾਰਟਫੋਨ ਦੇ ਨਾਲ ਇੱਕ 10W ਚਾਰਜਰ ਵੀ ਦਿੱਤਾ ਗਿਆ ਹੈ ਅਤੇ ਇਸ ਵਿੱਚ ਵੀ ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ। Moto G8 Power Lite ਵਿਚ ਫੋਟੋਗ੍ਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਮੁੱਖ ਕੈਮਰਾ 16 ਮੈਗਾਪਿਕਸਲ ਦਾ ਹੈ, ਇਸਦੇ ਨਾਲ 2 ਮੈਗਾਪਿਕਸਲ ਦਾ ਮੈਕਰੋ ਲੈਂਸ ਹੈ। ਇਸ ਤੋਂ ਇਲਾਵਾ ਇਕ ਡੇਪਥ ਸੈਂਸਿੰਗ ਕੈਮਰਾ ਵੀ ਹੈ। ਸੈਲਫੀ ਲਈ ਇਸ ਸਮਾਰਟਫੋਨ ‘ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

Moto G8 Power Lite ਦੇ ਰਿਅਰ ਪੈਨਲ ‘ਤੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਇਸ ਨੂੰ ਭਾਰਤ ਵਿਚ 10,000 ਰੁਪਏ ਦੀ ਕੈਟੇਗਰੀ ਵਿਚ ਲਾਂਚ ਕਰ ਸਕਦੀ ਹੈ। ਹਾਲ ਹੀ ਵਿੱਚ Realme ਨੇ Narzo 10A ਨੂੰ ਲਾਂਚ ਕੀਤਾ ਹੈ, ਇਨ੍ਹਾਂ ਦੋਵਾਂ ਸਮਾਰਟਫੋਨ ਦੇ ਵਿਚਕਾਰ ਟੱਕਰ ਦੇਖਣ ਨੂੰ ਮਿਲ ਸਕਦੀ ਹੈ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ
TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago