ਤਕਨਾਲੋਜੀ

ਹੁਣ ਮੋਬਾਈਲ ਜਾਂ ਕੰਪਿਊਟਰ ਹੈਕ ਹੋਣ ‘ਤੇ ਮਿਲੇਗਾ ਮੁਆਵਜ਼ਾ, ਜਾਣੋ ਕਿਵੇਂ

ਜੇਕਰ ਮੋਬਾਈਲ, ਲੈਪਟੌਪ ਤੇ ਕੰਪਿਊਟਰ ਅਚਾਨਕ ਹੀ ਹੈਕ ਹੋ ਜਾਵੇ, ਡਾਟਾ ਕ੍ਰੱਪਟ ਹੋ ਜਾਵੇ ਤਾਂ ਇਸ ਨਾਲ ਕਈ ਵਾਰ ਵੱਡਾ ਨੁਕਸਾਨ ਹੋ ਜਾਂਦਾ ਹੈ। ਕੰਪਨੀਆਂ ਦੇ ਪੱਧਰ ‘ਤੇ ਤਾਂ ਇਹ ਵੱਡਾ ਨੁਕਸਾਨ ਹੁੰਦਾ ਹੈ। ਇਸੇ ਤਹਿਤ ਐਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਨੇ ਸਾਈਬਰ ਡਿਫੈਂਸ ਬੀਮਾ ਲੌਂਚ ਕੀਤਾ ਹੈ।

ਇਹ ਬੀਮਾ ਤੁਹਾਡੇ ਡਾਟਾ ਦੇ ਗੁੰਮ ਹੋਣ ਤੇ ਹੈਕ ਹੋਣ ਤੋਂ ਬਾਅਦ ਵਪਾਰ ‘ਚ ਨੁਕਸਾਨ ਦੇ ਰਿਸਕ ਨੂੰ ਕਵਰ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਸ਼ੁਰੂਆਤੀ ਫੇਸ ‘ਚ ਇਹ ਬੀਮਾ ਉਤਪਾਦਨ ਦੀਆਂ ਛੋਟੀ ਕੰਪਨੀਆਂ ਤੇ ਛੋਟੇ ਬਿਜਨੈੱਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਸ ਤੋਂ ਬਾਅਦ ਇਸ ‘ਚ ਵਾਧਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਵੈਰੀਫਿਕੇਸ਼ਨ ਕੋਡ ਭੇਜ ਕੇ ਕੀਤੇ ਜਾ ਰਹੇ ਨੇ ਵ੍ਹੱਟਸਐਪ ਹੈਕ, ਤੁਸੀਂ ਵੀ ਹੋ ਜਾਓ ਸਾਵਧਾਨ

Cyber Defence Insurance ਸਾਈਬਰ ਨਿਯਮਾਂ ਦੇ ਉਲੰਘਣ ਤੇ ਧੋਖਾਧੜੀ ਦੇ ਵਧ ਰਹੇ ਖ਼ਤਰੇ ਤੋਂ ਸੁਰੱਖਿਆ ਦਿੰਦਾ ਹੈ। ਇਸ ਬੀਮਾ ਨੂੰ ਸਾਈਬਰ ਖ਼ਤਰਿਆਂ ਤੋਂ ਸੁਰੱਖਿਅਤ ਰੱਖਦੇ ਹੋਏ ਹੀ ਬਣਾਇਆ ਗਿਆ ਹੈ। ਇਸ ‘ਚ ਹੈਕਿੰਗ ਦੇ ਹਮਲੇ, ਤੁਹਾਡੀ ਪਛਾਣ ਸਬੰਧੀ ਡਾਟਾ ਚੋਰੀ ਤੇ ਸੰਵੇਦਨਸ਼ੀਲ ਜਾਣਕਾਰੀ ਨੂੰ ਜਨਤਕ ਹੋਣ ਤੋਂ ਬਾਅਦ ਹੋਣ ਵਾਲੀ ਪ੍ਰੇਸ਼ਾਨੀ ਵੀ ਸ਼ਾਮਲ ਹੈ।

ਦੇਸ਼ ‘ਚ ਸਾਈਬਰ ਬੀਮਾ ਦੀ ਮੰਗ ‘ਚ ਇੱਕ ਸਾਲ ‘ਚ 50 ਫੀਸਦ ਉਛਾਲ ਆਇਆ ਹੈ। ਸਰਕਾਰੀ ਬੈਂਕਾਂ ਸਮੇਤ ਦੇਸ਼ ਦੇ ਕਰੀਬ 250 ਕੰਪਨੀਆਂ ਨੇ ਇਸ ਸਾਲ ਸਾਈਬਰ ਬੀਮਾ ਕਵਰ ਖਰੀਦਿਆ ਹੈ। ਇਸ ਕਰਕੇ ਸਾਈਬਰ ਬੀਮਾ ਪੋਲਿਸੀ ਦੀ ਸੇਲ 2017 ‘ਚ ਇੱਕ ਸਾਲ ਪਹਿਲਾ ਦੇ ਮੁਕਾਬਲੇ 50 ਫੀਸਦੀ ਜ਼ਿਆਦਾ ਰਹੀ ਹੈ।

Source:AbpSanjha

TeamRaisingVoice

Recent Posts

Jalandhar : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ SGPC ਤੇ ਨਿਸ਼ਾਨਾ

ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…

1 ਸਾਲ ago

30 ਏਕੜ ਜ਼ਮੀਨ, ਆਲੀਸ਼ਾਨ ਕੋਠੀ ਤੇ ਮਹਿੰਗੀ ਕਾਰਾਂ… ਪੰਜਾਬ ਦੇ ਇਸ ਬੰਦੇ ਨੇ ਮੁਲਾਜ਼ਮਾਂ ਦੇ ਨਾਂ ਕਰ ਦਿੱਤੀ ਸਾਰੀ ਜਾਇਦਾਦ

ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…

1 ਸਾਲ ago

CM ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ‘ਤੇ ਰੌਲਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…

1 ਸਾਲ ago

‘ਸੰਨੀ ਦਿਓਲ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ..’, BJP ਸੰਸਦ ਖਿਲਾਫ ਲੋਕ ਸਭਾ ਸਪੀਕਰ ਨੂੰ ਪੱਤਰ

ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…

1 ਸਾਲ ago

ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ , ਪਾਕਿਸਤਾਨ ਪਹੁੰਚਿਆ

ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…

2 ਸਾਲ ago

ਨਵਜੋਤ ਸਿੱਧੂ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…

2 ਸਾਲ ago